ਆਨੰਦ ਨੇ ਖੇਡੇ ਲਗਾਤਾਰ ਤਿੰਨ ਡਰਾਅ

06/22/2018 11:23:41 PM

ਪੈਰਿਸ— ਪੈਰਿਸ ਗ੍ਰੈਂਡ ਚੈੱਸ ਟੂਰ ਦੇ ਦੂਜੇ ਪੜਾਅ ਦੇ ਰੈਪਿਡ ਮੁਕਾਬਲਿਆਂ ਵਿਚ ਦੂਜਾ ਦਿਨ ਅਮਰੀਕਾ ਦੇ ਵੇਸਲੀ ਸੋ ਦੇ ਨਾਂ ਰਿਹਾ। ਉਸ ਨੇ ਰੂਸ ਦੇ ਧਾਕੜ ਖਿਡਾਰੀ ਵਲਾਦੀਮਿਰ ਕ੍ਰਾਮਨਿਕ ਤੇ ਅਲੈਗਜ਼ੈਂਡਰ ਗ੍ਰੀਸਚੁਕ ਨੂੰ ਹਰਾਇਆ ਤੇ ਅਰਮੀਨੀਆ ਦੇ ਲੇਵਾਨ ਆਰੋਨੀਆ ਨਾਲ ਡਰਾਅ ਖੇਡਦੇ ਹੋਏ  6 ਰਾਊਂਡਜ਼ ਤੋਂ ਬਾਅਦ 9 ਅੰਕ ਬਣਾਉਂਦਿਆਂ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਭਾਰਤ ਦੇ ਵਿਸ਼ਵਨਾਥਨ ਆਨੰਦ ਲਈ ਅੱਜ ਦਾ ਦਿਨ ਖਰਾਬ ਤਾਂ ਨਹੀਂ ਪਰ ਚੰਗਾ ਵੀ ਨਹੀਂ ਰਿਹਾ। ਉਸ ਨੇ ਅੱਜ ਤਿੰਨੋਂ ਮੈਚ ਡਰਾਅ ਖੇਡੇ। ਉਸ ਨੇ ਰੂਸ ਦੇ ਕਰਜ਼ਾਕਿਨ, ਫਰਾਂਸ ਦੇ ਮੈਕਸਿਮ ਲਾਗ੍ਰੇਵ ਤੇ ਅਮਰੀਕਾ ਦੇ ਫੇਬਿਆਨੋ ਕਰੂਆਨਾ ਨਾਲ ਮੈਚ ਡਰਾਅ ਖੇਡਿਆ। ਆਨੰਦ 7 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਖਿਸਕ ਗਿਆ ਹੈ। ਹੁਣ ਆਖਰੀ ਦਿਨ 3 ਹੋਰ ਰੈਪਿਡ ਮੁਕਾਬਲੇ ਖੇਡੇ ਜਾਣਗੇ। ਦੋਹਰੀ ਅੰਕ ਪ੍ਰਣਾਲੀ ਵਾਲੇ ਇਨ੍ਹਾਂ ਮੈਚਾਂ ਵਿਚ ਰੈਪਿਡ ਤੋਂ ਬਾਅਦ ਬਲਿਟਜ਼ ਮੁਕਾਬਲੇ ਖੇਡੇ ਜਾਣਗੇ।