ਰਿਕਾਰਡ 21ਵੇਂ ਗ੍ਰੈਂਡਸਲੈਮ ਤੋਂ ਇਕ ਜਿੱਤ ਦੂਰ ਨਡਾਲ, ਆਸਟਰੇਲੀਆਈ ਓਪਨ ਦੇ ਫ਼ਾਈਨਲ ''ਚ ਪੁੱਜੇ

01/28/2022 2:12:10 PM

ਮੈਲਬੋਰਨ- ਰਾਫੇਲ ਨਡਾਲ ਨੇ ਪੁਰਸ਼ ਟੈਨਿਸ 'ਚ ਰਿਕਾਰਡ 21ਵੇਂ ਸਿੰਗਲ ਗ੍ਰੈਂਡਸਲੈਮ ਖ਼ਿਤਾਬ ਵਲ ਕਦਮ ਵਧਾਉਂਦੇ ਹੋਏ ਮਾਤੇਓ ਬੇਰੇਤਿਨੀ ਨੂੰ 6-3, 6-2, 3-6, 6-3 ਨਾਲ ਹਰਾ ਕੇ ਆਸਟਰੇਲੀਆਈ ਓਪਨ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਨਡਾਲ ਨੇ ਦੋਵੇਂ ਸੈੱਟਾਂ 'ਚ ਦਬਦਬਾ ਬਣਾਏ ਰੱਖਿਆ ਤੇ ਇਟੈਲੀਅਨ ਵਿਰੋਧੀ ਮੁਕਾਬਲੇਬਾਜ਼ ਨੂੰ ਕੋਰਟ ਦੇ ਚਾਰੇ ਪਾਸੇ ਘੁੰਮਾਇਆ। ਦੂਜੇ ਸੈੱਟ 'ਚ ਉਨ੍ਹਾਂ ਨੇ 4-0 ਦੀ ਬੜ੍ਹਤ ਬਣਾ ਲਈ ਤੇ ਸਤਵਾਂ ਦਰਜਾ ਪ੍ਰਪਾਤ ਬੇਰੇਤਿਨੀ 11 ਕੋਸ਼ਿਸ਼ਾਂ 'ਚੋਂ ਸਿਰਫ਼ ਇਕ ਵਾਰ ਆਪਣੀ ਦੂਜੀ ਸਰਵਿਸ 'ਤੇ ਅੰਕ ਬਣਾ ਸਕੇ।

ਇਹ ਵੀ ਪੜ੍ਹੋ : 'ਹਾਕੀ ਪੰਜਾਬ' ਨੂੰ ਵੱਡਾ ਝਟਕਾ, ਘਪਲੇਬਾਜ਼ੀ ਦੇ ਇਲਜ਼ਾਮ ਦਾ ਨੋਟਿਸ ਲੈਂਦਿਆਂ ਕੀਤਾ ਮੁਅੱਤਲ

ਭਾਰੀ ਵਰਖਾ ਕਾਰਨ ਰਾਡ ਲਾਵੇਰ ਐਰਿਨਾ ਦੀ ਛੱਤ ਬੰਦ ਕਰ ਦਿੱਤੀ ਗਈ ਜਿਸ ਨਾਲ ਅੰਦਰ ਕਾਫ਼ੀ ਹੁੰਮਸ ਹੋ ਗਈ ਸੀ। ਅਜਿਹੇ 'ਚ ਗੇਂਦ ਭਾਰੀ ਤੇ ਸਪਾਟ ਹੋ ਗਈ ਸੀ। ਪਹਿਲੇ ਦੋ ਸੈਟ 'ਚ ਸਾਰੀਆਂ ਲੰਬੀਆ ਰੇਲੀਆਂ ਛੇਵਾਂ ਦਰਜਾ ਪ੍ਰਾਪਤ ਸਪੈਨਿਸ਼ ਧਾਕੜ ਨਡਾਲ ਦੇ ਪੱਖ 'ਚ ਗਈਆਂ। ਤੀਜੇ ਸੈੱਟ 'ਚ ਬੇਰੇਤਿਨੀ ਨੇ ਵਾਪਸੀ ਕੀਤੀ ਤੇ ਅੱਠਵੇਂ ਗੇਮ 'ਚ ਤਿੰਨ ਬ੍ਰੇਕ ਪੁਆਇੰਟ ਬਣਾ ਕੇ ਦੂਜੇ ਦਾ ਲਾਹਾ ਲਿਆ ਤੇ 5-3 ਨਾਲ ਬੜ੍ਹਤ ਬਣਾ ਲਈ।

ਇਹ ਵੀ ਪੜ੍ਹੋ : ਰਣਜੀ ਟਰਾਫੀ ਨੂੰ ਨਜ਼ਰਅੰਦਾਜ਼ ਕਰਨਾ ਭਾਰਤੀ ਕ੍ਰਿਕਟ ਨੂੰ ਸਪਾਈਨਲੈੱਸ' ਬਣਾ ਦੇਵੇਗਾ : ਸ਼ਾਸਤਰੀ

ਉਨ੍ਹਾਂ ਨੇ ਅਗਲੇ ਗੇਮ 'ਚ ਸਰਵਿਸ ਬਰਕਰਾਰ ਰਖਦੇ ਹੋਏ ਲਗਾਤਾਰ ਚਾਰ ਅੰਕਾਂ ਦੇ ਨਾਲ ਮੈਚ ਨੂੰ ਚੌਥੇ ਸੈੱਟ 'ਚ ਖਿੱਚਿਆ। ਚੌਥੇ ਸੈੱਟ ਦੇ ਅੱਠਵੇ ਗੇਮ ਨੇ ਆਪਣੀ ਆਪਣੀ ਸਰਵਿਸ ਫਿਰ ਤੋੜੀ ਤੇ ਮੈਚ ਆਪਣੇ ਨਾਂ ਕਰ ਲਿਆ। ਨਡਾਲ ਨੇ ਰੋਜਰ ਫੈਡਰਰ ਤੇ ਨੋਵਾਕ ਜੋਕੋਵਿਚ ਦੇ ਬਰਾਬਰ 20 ਗ੍ਰੈਂਡਸਲੈਮ ਸਿੰਗਲ ਖ਼ਿਤਾਬ ਜਿੱਤੇ ਹਨ। ਹੁਣ ਉਨ੍ਹਾਂ ਦਾ ਸਾਹਮਣਾ ਦਾਨਿਲ ਮੇਦਵੇਦੇਵ ਤੇ ਸਟੇਫਾਨੋਸ ਸਿਟਸਿਪਾਸ ਦਰਮਿਆਨ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 

Tarsem Singh

This news is Content Editor Tarsem Singh