ਟੁੱਟੇ ਹੋਏ ਜਬਾੜੇ ਨਾਲ ਗੇਂਦਬਾਜ਼ੀ ’ਤੇ ਬੋਲੇ ਕੁੰਬਲੇ- ਮੇਰੀ ਪਤਨੀ ਨੂੰ ਲੱਗਾ ਸੀ ਕਿ ਮੈਂ ਮਜ਼ਾਕ ਕਰ ਰਿਹਾ ਹਾਂ

07/13/2023 3:19:59 PM

ਨਵੀਂ ਦਿੱਲੀ (ਭਾਸ਼ਾ)– ਭਾਰਤ ਦੇ ਮਹਾਨ ਸਪਿਨਰ ਅਨਿਲ ਕੁੰਬਲੇ ਨੇ ਜਦੋਂ 2002 ਦੇ ਏਂਟੀਗਾ ਟੈਸਟ ’ਚ ਟੁੱਟੇ ਹੋਏ ਜਬਾੜੇ ਨਾਲ ਵੈਸਟਇੰਡੀਜ਼ ਟੀਮ ਵਿਰੁੱਧ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ ਤਾਂ ਉਸਦੀ ਪਤਨੀ ਚੇਤਨਾ ਨੂੰ ਲੱਗਾ ਸੀ ਕਿ ਉਹ ਮਜ਼ਾਕ ਕਰ ਰਿਹਾ ਹੈ। ਉਸ ਸਮੇਂ ਕੈਰੇਬੀਆਈ ਟੀਮ ’ਚ ਬ੍ਰਾਇਨ ਲਾਰਾ ਵਰਗੇ ਬੱਲੇਬਾਜ਼ ਸਨ, ਜਿਨ੍ਹਾਂ ਨੂੰ ਕੁੰਬਲੇ ਸਭ ਤੋਂ ਮੁਸ਼ਕਿਲ ਵਿਰੋਧੀਆਂ ’ਚੋਂ ਇਕ ਮੰਨਦਾ ਸੀ। ਉਸਦੇ ਕੋਲ ਇਕ ਗੇਂਦ ਲਈ ਤਿੰਨ ਸ਼ਾਟਾਂ ਹੋਇਆ ਕਰਦੀਆਂ ਸਨ। ਇਸ ਦੇ ਬਾਵਜੂਦ ਕੁੰਬਲੇ ਨੇ ਅਜਿਹਾ ਸਾਹਸੀ ਫੈਸਲਾ ਲਿਆ ਤੇ ਟੁੱਟੇ ਹੋਏ ਜਬਾੜੇ ਨਾਲ ਲਗਾਤਾਰ 14 ਓਵਰ ਕੀਤੇ ਤੇ ਲਾਰਾ ਨੂੰ ਵੀ ਆਊਟ ਕੀਤਾ।

ਇਹ ਵੀ ਪੜ੍ਹੋ: ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ: ਭਾਰਤ ਦੇ ਅਭਿਸ਼ੇਕ ਨੇ 10,000 ਮੀਟਰ ਦੌੜ 'ਚ ਜਿੱਤਿਆ ਕਾਂਸੀ ਤਗਮਾ

ਕੁੰਬਲੇ ਨੇ ਕਿਹਾ,‘‘ਮੈਂ ਆਪਣੀ ਪਤਨੀ ਚੇਤਨਾ ਨੂੰ ਦੱਸਿਆ ਤੇ ਕਿਹਾ ਕਿ ਮੈਨੂੰ ਆਪ੍ਰੇਸ਼ਨ ਲਈ ਭਾਰਤ ਪਰਤਣਾ ਹੈ। ਉਸ ਨੇ ਬੈਂਗਲੁਰੂ ’ਚ ਸਭ ਪ੍ਰਬੰਧ ਕਰ ਦਿੱਤੇ।’’ ਉਸ ਨੇ ਕਿਹਾ,‘‘ਫੋਨ ਰੱਖਣ ਤੋਂ ਪਹਿਲਾਂ ਮੈਂ ਉਸ ਨੂੰ ਕਿਹਾ ਕਿ ਮੈਂ ਗੇਂਦਬਾਜ਼ੀ ਕਰਨ ਜਾ ਰਿਹਾ ਹਾਂ। ਉਸ ਨੂੰ ਲੱਗਾ ਕਿ ਮੈਂ ਮਜ਼ਾਕ ਕਰ ਰਿਹਾ ਹਾਂ। ਉਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ।’’ ਸਾਬਕਾ ਕਪਤਾਨ ਨੇ ਕਿਹਾ ਕਿ ਜਬਾੜਾ ਟੁੱਟਣ ਦੇ ਬਾਵਜੂਦ ਉਸ ਨੂੰ ਲੱਗਾ ਕਿ ਟੀਮ ਲਈ ਕੁਝ ਵਿਕਟਾਂ ਲੈਣਾ ਉਸਦੀ ਜ਼ਿੰਮੇਵਾਰੀ ਹੈ। ਉਸ ਨੇ ਕਿਹਾ,‘‘ਮੈਂ ਡ੍ਰੈਸਿੰਗ ਰੂਮ ’ਚ ਗਿਆ ਤਾਂ ਮੈਂ ਦੇਖਿਆ ਕਿ ਸਚਿਨ ਗੇਂਦਬਾਜ਼ੀ ਕਰ ਰਿਹਾ ਹੈ ਕਿਉਂਕਿ ਉਹ ਟੀਮ ’ਚ ਅਜਿਹਾ ਸੀ, ਜਿਹੜਾ ਗੇਂਦਬਾਜ਼ੀ ਕਰ ਸਕਦਾ ਸੀ। ਉਸ ਸਮੇਂ ਵਾਵੇਲ ਹਾਈਂਡ੍ਰਸ ਬੱਲੇਬਾਜ਼ੀ ਕਰ ਰਿਹਾ ਸੀ।’’ ਉਸ ਨੇ ਕਿਹਾ,‘‘ਮੈਨੂੰ ਲੱਗਾ ਕਿ ਮੇਰੇ ਲਈ ਇਹ ਮੌਕਾ ਹੈ। ਮੈਨੂੰ ਜਾ ਕੇ ਵਿਕਟ ਲੈਣੀ ਪਵੇਗੀ। ਜੇਕਰ ਅਸੀਂ ਉਨ੍ਹਾਂ ਦੀਆਂ ਤਿੰਨ ਜਾਂ ਚਾਰ ਵਿਕਟਾ ਲੈ ਸਕੇ ਤਾਂ ਮੈਚ ਜਿੱਤ ਸਕਦੇ ਹਾਂ। ਮੈਂ ਐਂਡ੍ਰਿਊ ਲੀਪਸ ਨੂੰ ਕਿਹਾ ਕਿ ਮੈਨੂੰ ਜਾਣਾ ਹੈ।’’

ਇਹ ਵੀ ਪੜ੍ਹੋ: ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

ਕੁੰਬਲੇ ਨੂੰ ਅਗਲੇ ਦਿਨ ਬੈਂਗਲੁਰੂ ਪਰਤਣਾ ਸੀ। ਉਸ ਨੇ ਉਸ ਸਮੇਂ ਕਿਹਾ,‘‘ਘੱਟ ਤੋਂ ਘੱਟ ਮੈਂ ਇਸ ਸੋਚ ਨਾਲ ਤਾਂ ਘਰ ਜਾਵਾਂਗਾ ਕਿ ਮੈਂ ਪੂਰੀ ਕੋਸ਼ਿਸ਼ ਕੀਤੀ।’’ ਕੁੰਬਲੇ ਨੂੰ 7ਵੇਂ ਨੰਬਰ ’ਤੇ ਬੱਲੇਬਾਜ਼ੀ ਕਰਦੇ ਹੋਏ ਮਰਵਿਨ ਢਿੱਲੋਂ ਦੀ ਗੇਂਦ ਲੱਗੀ ਸੀ ਪਰ ਖੂਨ ਵਹਿਣ ਦੇ ਬਾਵਜੂਦ ਉਸ ਨੇ 20 ਮਿੰਟ ਹੋਰ ਬੱਲੇਬਾਜ਼ੀ ਕੀਤੀ। ਆਪਣੇ ਸਭ ਤੋਂ ਮੁਸ਼ਕਿਲ ਬੱਲੇਬਾਜ਼ਾਂ ’ਚੋਂ ਉਸ ਨੇ ਲਾਰਾ, ਸਈਦ ਅਨਵਰ, ਜੈਕ ਕੈਲਿਸ ਤੇ ਅਰਵਿੰਦ ਡੀ ਸਿਲਵਾ ਦਾ ਨਾਂ ਲਿਆ। ਉਸ ਨੇ ਕਿਹਾ,‘‘ਇਹ ਚੰਗੀ ਗੱਲ ਹੈ ਕਿ ਉਸ ਦੌਰ ਦੇ ਜ਼ਿਆਦਾਤਰ ਬਿਹਤਰੀਨ ਬੱਲੇਬਾਜ਼ ਮੇਰੀ ਟੀਮ ਵਿਚ ਸਨ। ਸਚਿਨ, ਰਾਹੁਲ, ਸੌਰਭ, ਵੀਰੂ, ਲਕਸ਼ਮਣ ਇਨ੍ਹਾਂ ਸਾਰਿਆਂ ਨੂੰ ਗੇਂਦਬਾਜ਼ੀ ਕਰਨਾ ਮੁਸ਼ਕਿਲ ਹੁੰਦਾ। ਵੈਸੇ ਅਰਵਿੰਦ ਡੀ ਸਿਲਵਾ ਨੂੰ ਗੇਂਦਬਾਜ਼ੀ ਕਰਨਾ ਮੁਸ਼ਕਿਲ ਸੀ ਤੇ ਲਾਰਾ ਕੋਲ ਤਾਂ ਹਰ ਗੇਂਦ ਲਈ ਤਿੰਨ ਸ਼ਾਟਾਂ ਹੁੰਦੀਆਂ ਸਨ।’’

ਇਹ ਵੀ ਪੜ੍ਹੋ: ਟੈਸਟ 'ਚ ਪਿਓ-ਪੁੱਤ ਨੂੰ ਆਊਟ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣੇ ਅਸ਼ਵਿਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry