ਸੂਰ ਕਹਿਣ ਵਾਲੀ ਵੀਡੀਓ ਦੇਖ ਕੇ ਮੇਰੀ ਪਤਨੀ ਰੋ ਪਈ : ਸਰਫਰਾਜ਼

06/27/2019 6:03:37 PM

ਕਰਾਚੀ : ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ ਨੇ ਖੁਲਾਸਾ ਕੀਤਾ ਕਿ ਭਾਰਤ ਨਾਲ ਵਰਲਡ ਕੱਪ ਮੈਚ ਵਿਚ ਹਾਰ ਤੋਂ ਬਾਅਦ ਇਕ ਪ੍ਰਸ਼ੰਸਕ ਦੇ ਬਦਸਲੂਕੀ ਕਰਨ ਵਾਲੇ ਵੀਡੀਓ ਨੂੰ ਦੇਖ ਕੇ ਉਸਦੀ ਪਤਨੀ ਰੋ ਪਈ ਸੀ। ਇਸ ਪ੍ਰਸ਼ੰਸਕ ਨੇ ਹਾਲਾਂਕਿ ਬਾਅਦ ਵਿਚ ਸਰਫਰਾਜ਼ ਤੋਂ ਮੁਆਫੀ ਮੰਗ ਲਈ ਸੀ। ਇਸ ਪ੍ਰਸ਼ੰਸਕ ਨੇ ਸਰਫਰਾਜ਼ ਦੀ ਤੁਲਨਾ ਮੋਟੇ ਸੂਰ ਨਾਲ ਕੀਤੀ ਸੀ ਜਦੋਂ ਪਾਕਿ ਕਪਤਾਨ ਆਪਣੇ ਬੇਟੇ ਨੂੰ ਗੋਦ ਵਿਚ ਚੁੱਕ ਕੇ ਲਿਜਾ ਰਿਹਾ ਸੀ। 

ਸਰਫਰਾਜ਼ ਨੇ ਇਕ ਅਖਬਾਰ ਨੂੰ ਇੰਟਰਵਿਊ ਦੌਰਾਨ ਕਿਹਾ, ''ਮੈਨੂੰ ਯਾਦ ਹੈ ਕਿ ਜਦੋਂ ਮੈਂ ਆਪਣੇ ਕਮਰੇ ਵਿਚ ਜਾ ਰਿਹਾ ਸੀ ਅਤੇ ਮੇਰੀ ਪਤਨੀ ਇਸ ਵੀਡੀਓ ਨੂੰ ਦੇਖ ਕੇ ਰੋ ਪਈ ਸੀ। ਮੈਂ ਉਸ ਨੂੰ ਕਿਹਾ ਕਿ ਇਹ ਸਿਰਫ ਇਕ ਵੀਡੀਓ ਹੈ ਅਤੇ ਸਾਨੂੰ ਇਹ ਸਭ ਸਹਿਨ ਕਰਨਾ ਹੋਵੇਗਾ ਕਿਉਂਕਿ ਸਾਡੇ ਕ੍ਰਿਕਟ ਪ੍ਰਸ਼ੰਸਕ ਕਾਫੀ ਭਾਵੁਕ ਹੁੰਦੇ ਹਨ।''

ਇਸ ਵੀਡਓ ਦੇ ਵਾਇਰਲ ਹੋਣ ਤੋਂ ਕੁਝ ਘੰਟਿਆ ਬਾਅਦ ਕ੍ਰਿਕਟ ਪ੍ਰਸ਼ੰਸਕਾਂ ਨੇ ਸਰਫਰਾਜ਼ ਦਾ ਸਮਰਥਨ ਕੀਤਾ ਅਤੇ ਇਸ ਨੌਜਵਾਨ ਦੀ ਟ੍ਰੋਲਿੰਗ ਸ਼ੁਰੂ ਕਰ ਦਿੱਤੀ ਜਿਸ ਨੇ ਰਾਸ਼ਟਰੀ ਟੀਮ ਦੇ ਕਪਤਾਨ ਦੀ ਬੇਇੱਜ਼ਤੀ ਕੀਤੀ ਕੀਤੀ ਸੀ। ਸਾਬਕਾ ਕਪਤਾਨ ਵਸੀਮ ਅਕਰਮ ਨੇ ਸਾਫ ਕੀਤੀ ਕਿ ਜੇਕਰ ਇਸ ਮੌਕੇ 'ਤੇ ਮੌਜੂਦ ਹੁੰਦੇ ਤਾਂ ਪ੍ਰਸ਼ੰਸਕ ਨੂੰ ਥੱਪੜ ਮਾਰ ਦਿੰਦੇ। ਸਰਫਰਾਜ਼ ਨੇ ਹਾਲ ਹੀ 'ਚ ਕਿਹਾ ਸੀ ਕਿ ਕਿਸੇ ਪ੍ਰਸ਼ੰਸਕ ਦਾ ਸਾਡੀ ਕ੍ਰਿਕਟ ਨੂੰ ਲੈ ਕੇ ਆਲੋਚਨਾ ਕਰਨਾ ਸਹੀ ਹੈ ਪਰ ਉਸ ਨੂੰ ਨਿਜੀ ਟਿੱਪਣੀਆਂ ਨਹੀਂ ਕਰਨੀਆਾਂ ਚਾਹੀਦੀਆਂ  ਅਤੇ ਸਾਡੇ ਪਰੀਵਾਰ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ।