ਭਾਰਤ ਦੀ ਮੇਜਬਾਨੀ ''ਚ ਓਲੰਪਿਕ ਤੇ ਫੀਫਾ ਵਿਸ਼ਵ ਕੱਪ ਦੇਖਣਾ ਮੇਰਾ ਸੁਪਨਾ : ਨੀਤਾ ਅੰਬਾਨੀ

10/09/2019 11:14:56 PM

ਲੰਡਨ— ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੀ ਮੈਂਬਰ ਨੀਤਾ ਅੰਬਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਭਵਿੱਖ 'ਚ ਓਲੰਪਿਕ ਤੇ ਫੀਫਾ ਵਿਸ਼ਵ ਕੱਪ ਵਰਗੀਆਂ ਖੇਡਾਂ ਦਾ ਆਯੋਜਨ ਭਾਰਤ 'ਚ ਦੇਖਣਾ ਉਸਦਾ ਸੁਪਨਾ ਹੈ। ਰਿਲਾਇੰਸ ਫਾਊਂਡੇਸ਼ਨ ਦੀ ਪ੍ਰਧਾਨ ਨੀਤਾ ਨੇ ਕਿਹਾ ਕਿ 'ਲੀਡਰਸ ਵੀਕ 2019' 'ਚ 'ਇੰਸਪਾਇਰੰਗ ਏ ਬਿਲੀਅਨ ਡ੍ਰੀਮਸ : ਦਿ ਇੰਡੀਆ ਅਪਾਰਚੁਨਿਟੀ' ਵਿਸ਼ੇ 'ਤੇ ਸੰਬੋਧਨ 'ਚ ਇਹ ਕਿਹਾ। ਉਨ੍ਹਾ ਨੇ ਕਿਹਾ ਇਸ ਤਰ੍ਹਾਂ ਦਾ ਕੋਈ ਕਾਰਨ ਨਹੀਂ ਹੈ ਕਿ 1 ਅਰਬ 30 ਕਰੋੜ ਲੋਕਾਂ ਦੀ ਜਨਸੰਖਿਆ ਵਾਲੇ ਦੇਸ਼ ਅੰਤਰਰਾਸ਼ਟਰੀ ਮੰਚ 'ਤੇ ਤਮਗਾ ਜੇਤੂਆਂ 'ਚ ਨਹੀਂ ਹੋ ਸਕਦਾ। ਨੀਤਾ ਨੇ ਕਿਹਾ ਮੇਰੀ ਇਹ ਉਮੀਦ ਤੇ ਸੁਪਨਾ ਹੈ ਕਿ ਭਾਰਤ ਨੂੰ ਓਲੰਪਿਕ ਤੇ ਫੀਫਾ ਵਿਸ਼ਵ ਕੱਪ ਵਰਗੇ ਕੁਝ ਵੱਕਾਰੀ ਖੇਡ ਮੁਕਾਬਲਿਆਂ ਦੀ ਮੇਜਬਾਨੀ ਮਿਲੇ।

Gurdeep Singh

This news is Content Editor Gurdeep Singh