ਮੇਰਾ ਹਰ ਤਮਗਾ ਸੰਘਰਸ਼ ਦੀ ਦਾਸਤਾਨ : ਮੈਰੀਕਾਮ

11/09/2017 5:11:48 AM

ਵੀਅਤਨਾਮ— ਐੱਮ. ਸੀ. ਮੈਰੀਕਾਮ ਅਨੁਸਾਰ ਉਸ ਦਾ ਹਰ ਤਮਗਾ ਸੰਘਰਸ਼ ਦੀ ਦਾਸਤਾਨ ਹੈ। ਏਸ਼ੀਆਈ ਚੈਂਪੀਅਨਸ਼ਿਪ ਦਾ 5ਵਾਂ ਸੋਨ ਤਮਗਾ ਇਸ ਲਈ ਖਾਸ ਹੈ ਕਿਉਂਕਿ ਪਿਛਲੇ 1 ਸਾਲ ਵਿਚ ਰਿੰਗ 'ਚੋਂ ਬਾਹਰ ਕਈ ਭੂਮਿਕਾਵਾਂ ਨਿਭਾਉਣ ਦੇ ਬਾਵਜੂਦ ਉਸ ਨੇ ਇਹ ਹਾਸਲ ਕੀਤਾ। ਮੈਰੀਕਾਮ ਨੇ ਕਿਹਾ ਕਿ ਇਹ ਤਮਗਾ ਬਹੁਤ ਖਾਸ ਹੈ। ਮੇਰੇ ਸਾਰੇ ਤਮਗਿਆਂ ਦੇ ਪਿੱਛੇ ਸੰਘਰਸ਼ ਦੀਆਂ ਕਹਾਣੀਆਂ ਰਹੀਆਂ ਹਨ। ਹਰ ਤਮਗੇ ਦੇ ਪਿੱਛੇ ਕੋਈ ਨਵਾਂ ਸੰਘਰਸ਼ ਰਿਹਾ ਹੈ। ਮੈਨੂੰ ਉਮੀਦ ਹੈ ਕਿ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਮਿਲਿਆ ਇਹ ਤਮਗਾ ਮੇਰੀ ਸ਼ਖਸੀਅਤ ਵਿਚ ਹੋਰ ਵਾਧਾ ਕਰੇਗਾ। ਮੇਰਾ ਕੱਦ ਹੋਰ ਵਧੇਗਾ।'' ਚੋਟੀ ਦੇ ਪੱਧਰ ਦੀ ਮੁੱਕੇਬਾਜ਼ ਹੋਣ ਦੇ ਨਾਲ 35 ਸਾਲ ਦੀ ਮੈਰੀਕਾਮ ਕੋਲ ਰਾਜ ਸਭਾ  ਦੀ ਮੈਂਬਰੀ ਅਤੇ ਭਾਰਤ ਵਿਚ ਮੁੱਕੇਬਾਜ਼ੀ ਦੀ ਸਰਕਾਰੀ ਜ਼ਿੰਮੇਵਾਰੀ ਵੀ ਹੈ। ਇਸ ਤੋਂ ਇਲਾਵਾ ਇੰਫਾਲ ਵਿਚ ਉਸ ਦੀ ਅਕੈਡਮੀ ਵੀ ਹੈ। ਉਸ ਨੂੰ ਉਹ ਆਪਣੇ ਪਤੀ ਓਨਲੇਰ ਕੋਮ ਨਾਲ ਮਿਲ ਕੇ ਚਲਾਉਂਦੀ ਹੈ।