ਨਾਰਦਰਨ ਪ੍ਰੋਵਿਨਸ ਦਾ ਗਵਰਨਰ ਨਿਯੁਕਤ ਹੋਵੇਗਾ ਸਪਿਨਰ ਮੁਰਲੀਧਰਨ

11/27/2019 7:19:57 PM

ਕੋਲੰਬੋ : ਸ਼੍ਰੀਲੰਕਾ ਦੇ ਚੌਟੀ ਦੇ ਸਪਿਨਰ ਮੁਥਈਆ ਮੁਰਲੀਧਰਨ ਜਲਦ ਹੀ ਦੇਸ਼ ਦੇ ਤਮਿਲ ਬਹੁਤ ਖੇਤਰ ਨਾਰਦਰਨ ਪ੍ਰੋਵਿਨਸ ਦੇ ਗਵਰਨਰ ਦੇ ਰੂਪ ਵਿਚ ਇਕ ਅਲੱਗ ਤਰ੍ਹਾਂ ਦੀ ਪਾਰੀ ਦੀ ਸ਼ੁਰੂਆਤ ਕਰ ਸਕਦਾ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਉਸ ਨੂੰ ਇਸ ਅਹੁਦੇ ਨੂੰ ਸਵੀਕਾਰ ਕਰਨ ਲਈ ਨਿੱਜੀ ਤੌਰ 'ਤੇ ਸੱਦਾ ਭੇਜਿਆ ਹੈ।

PunjabKesari

ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ 800 ਵਿਕਟਾਂ ਲੈਣ ਵਾਲੇ 47 ਸਾਲਾ ਮੁਰਲੀਧਰਨ ਉਨ੍ਹਾਂ 3 ਨਵੇਂ ਗਵਰਨਰਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਰਾਜਪਕਸ਼ੇ ਨੇ ਇਸ ਅਹੁਦੇ ਲਈ ਚੁਣਿਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਰਾਸ਼ਟਰਪਤੀ ਗੋਟਵਾਇਆ ਨੇ ਮੁਰਲੀਧਰਨ ਨੂੰ ਨਾਰਦਰਨ ਪ੍ਰੋਵਿਨਸ ਦਾ ਗਵਰਨਰ ਅਹੁਦਾ ਸੰਭਾਲਣ ਲਈ ਨਿਜੀ ਤੌਰ 'ਤੇ ਸੱਦਾ ਦਿੱਤਾ ਹੈ। ਮੁਰਲੀਧਰਨ ਨੇ ਮਾਰਚ 2005 ਵਿਚ ਚੇਨਈ ਦੀ ਰਹਿਣ ਵਾਲੀ ਮਧਿਮਲਾਰ ਰਾਮਮੂਰਤੀ ਨਾਲ ਵਿਆਹ ਕੀਤਾ ਸੀ। ਉਸ ਨੇ 2010 ਵਿਚ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਸੀ।


Related News