IPL 2022 : ਕੇ.ਐੱਲ. ਰਾਹੁਲ ਦਾ ਸ਼ਾਨਦਾਰ ਸੈਂਕੜਾ, ਲਖਨਊ ਨੇ ਮੁੰਬਈ ਨੂੰ ਦਿੱਤਾ 200 ਦੌੜਾਂ ਦਾ ਟੀਚਾ

04/16/2022 5:22:31 PM

ਮੁੰਬਈ- ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 26ਵਾਂ ਮੈਚ ਮੁੰਬਈ ਇੰਡੀਅਨਜ਼ (ਐੱਮ. ਆਈ.) ਤੇ ਲਖਨਊ ਸੁਪਰ ਜਾਇੰਟਸ (ਐੱਲ. ਐੱਸ ਜੀ.) ਦੇ ਦਰਮਿਆਨ ਮੁੰਬਈ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ ਕੇ ਐੱਲ. ਰਾਹੁਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 199 ਦੌੜਾਂ ਬਣਾਈਆਂ। ਇਸ ਤਰ੍ਹਾਂ ਲਖਨਊ ਨੇ ਮੁੰਬਈ ਨੂੰ ਜਿੱਤ ਲਈ 200 ਦੌੜਾਂ ਦਾ ਟੀਚਾ ਦਿੱਤਾ ਹੈ। ਰਾਹੁਲ ਨੇ ਅਜੇਤੂ ਰਹਿੰਦੇ 103 ਦੌੜਾਂ ਦੀ ਆਪਣੀ ਪਾਰੀ ਦੇ ਦੌਰਾਨ 9 ਚੌਕੇ ਤੇ 5 ਛੱਕੇ ਲਗਾਏ।

ਲਖਨਊ ਦੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੁਇੰਟਨ ਡਿਕਾਕ 24 ਦੌੜਾਂ ਦੇ ਨਿੱਜੀ ਸਕੋਰ 'ਤੇ ਫੈਬੀਅਨ ਐਲੀਨ ਵਲੋਂ ਐੱਲ. ਬੀ. ਡਬਲਯੂ. ਆਊਟ ਹੋ ਗਿਆ। ਡਿਕਾਕ ਨੇ ਆਪਣੀ ਪਾਰੀ ਦੇ ਦੌਰਾਨ 4 ਚੌਕੇ ਤੇ 1 ਛੱਕਾ ਲਾਇਆ। ਲਖਨਊ ਦੀ ਦੂਜੀ ਵਿਕਟ ਮਨੀਸ਼ ਪਾਂਡੇ ਦੇ ਤੌਰ 'ਤੇ ਡਿੱਗੀ। ਪਾਂਡੇ 38 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਰੂਗਨ ਅਸ਼ਵਿਨ ਵਲੋਂ ਬੋਲਡ ਹੋ ਗਏ। ਮਨੀਸ਼ ਪਾਂਡੇ ਨੇ ਆਪਣੀ ਪਾਰੀ ਦੇ ਦੌਰਾਨ ਸ਼ਾਨਦਾਰ 6 ਚੌਕੇ ਲਾਏ। ਲਖਨਊ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਮਾਰਕਸ ਸਟੋਈਨਿਸ 10 ਦੌੜਾਂ ਦੇ ਨਿੱਜੀ ਸਕੋਰ 'ਤੇ ਉਨਾਦਕਟ ਦੀ ਗੇਂਦ 'ਤੇ ਰੋਹਿਤ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਮੁੰਬਈ ਵਲੋਂ ਜੈਦੇਵ ਉਨਾਦਕਟ ਨੇ 2, ਮੁਰੂਗਨ ਅਸ਼ਵਿਨ ਨੇ 1 ਤੇ ਫੈਬੀਅਨ ਐਲੇਨ ਨੇ 1 ਵਿਕਟਾਂ ਲਈਆਂ।

PunjabKesariਨਿਲਾਮੀ ਵਿਚ ਖ਼ਰਾਬ ਯੋਜਨਾ ਕਾਰਨ ਪਰੇਸ਼ਾਨੀ ਵਿਚ ਘਿਰੀ ਮੁੰਬਈ ਇੰਡੀਅਨਜ਼ ਦੀ ਟੀਮ ਅੱਜ ਜਦੋਂ ਮੈਦਾਨ 'ਤੇ ਉਤਰੇਗੀ ਤਾਂ ਉਸ ਦਾ ਟੀਚਾ ਪੰਜ ਮੈਚਾਂ ਦੀ ਹਾਰ ਦੇ ਸਿਲਸਿਲੇ ਨੂੰ ਤੋੜਨ ਦੇ ਨਾਲ ਆਦਰਸ਼ ਟੀਮ ਲੱਭਣ ਦਾ ਵੀ ਹੋਵੇਗਾ। ਦੂਜੇ ਪਾਸੇ ਲਖਨਊ ਦੀ ਗੱਲ ਕਰੀਏ ਤਾਂ ਟੀਮ ਨੇ ਅਜੇ ਤਕ 5 ਮੈਚ ਖੇਡੇ ਹਨ ਤੇ 3 'ਚ ਜਿੱਤ ਦਰਜ ਕਰਨ 'ਚ ਸਫਲ ਰਹੀ ਹੈ। ਦੋ ਮੁਕਾਬਲਿਆਂ 'ਚ ਟੀਮ ਨੂੰ ਹਰਾ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਮੈਚ 'ਚ ਲਖਨਊ ਨੂੰ ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਕਰੀਬੀ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਇਹ ਵੀ ਪੜ੍ਹੋ : SRH vs KKR : ਰਾਹੁਲ ਤ੍ਰਿਪਾਠੀ ਤੇ ਮਾਰਕ੍ਰਮ ਦੇ ਅਰਧ ਸੈਂਕੜੇ, ਹੈਦਰਾਬਾਦ ਨੇ 7 ਵਿਕਟਾਂ ਨਾਲ ਜਿੱਤਿਆ ਮੈਚ

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਲਖਨਊ ਸੁਪਰ ਜਾਇੰਟਸ : ਕੇ. ਐਲ. ਰਾਹੁਲ (ਕਪਤਾਨ), ਕੁਇੰਟਨ ਡੀ ਕਾਕ (ਵਿਕਟਕੀਪਰ), ਮਨੀਸ਼ ਪਾਂਡੇ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਆਯੂਸ਼ ਬਡੋਨੀ, ਜੇਸਨ ਹੋਲਡਰ, ਕਰੁਣਾਲ ਪੰਡਯਾ, ਦੁਸ਼ਮੰਥਾ ਚਮੀਰਾ, ਅਵੇਸ਼ ਖਾਨ, ਰਵੀ ਬਿਸ਼ਨੋਈ

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਡਿਵਾਲਡ ਬ੍ਰੇਵਿਸ, ਤਿਲਕ ਵਰਮਾ, ਸੂਰਯਕੁਮਾਰ ਯਾਦਵ, ਕੀਰੋਨ ਪੋਲਾਰਡ, ਫੈਬੀਅਨ ਐਲਨ, ਜੈਦੇਵ ਉਨਾਦਕਟ, ਮੁਰੂਗਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਟਾਈਮਲ ਮਿਲਸ।

ਇਹ ਵੀ ਪੜ੍ਹੋ : IPL 'ਚ ਕੋਰੋਨਾ ਦੀ ਐਂਟਰੀ, ਦਿੱਲੀ ਕੈਪੀਟਲਸ ਦੇ ਖ਼ੇਮੇ ਦਾ ਮੈਂਬਰ ਪਾਇਆ ਗਿਆ ਕੋਵਿਡ-19 ਪਾਜ਼ੇਟਿਵ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News