ਮੁੰਬਈ ਇੰਡੀਅਨਜ਼ ਦਾ ਅੱਜ ਤੋਂ ਤਿਆਰੀ ਕੈਂਪ ਸ਼ੁਰੂ

03/25/2017 1:33:26 PM

ਮੁੰਬਈ— ਦੋ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਅੱਜ ਤੋਂ ਆਪਣੇ ਨਵੇਂ ਮੁੱਖ ਕੋਚ ਮਹੇਲਾ ਜੈਵਰਧਨੇ ਦੀ ਅਗਵਾਈ ''ਚ ਆਈ.ਪੀ.ਐੱਲ. ਦੇ 10ਵੇਂ ਸ਼ੈਸ਼ਨ ਦੇ ਲਈ ਆਪਣਾ ਤਿਆਰੀ ਕੈਂਪ ਸ਼ੁਰੂ ਕਰੇਗੀ


9 ਰੋਜ਼ਾ ਤਿਆਰੀ ਕੈਂਪ ਦੋ ਅਪ੍ਰੈਲ ਤੱਕ ਵਾਨਖੇੜੇ ਸਟੇਡੀਅਮ ''ਚ ਚਲੇਗਾ। ਮੁੰਬਈ ਇੰਡੀਅਨਜ਼ ਆਪਣਾ ਪਹਿਲਾ ਮੈਚ 6 ਅਪ੍ਰੈਲ ਨੂੰ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੇ ਖਿਲਾਫ ਖੇਡੇਗਾ। ਜੈਵਰਧਨੇ ਦੇ ਨਾਲ ਟੀਮ ਦੇ ਸਹਿਯੋਗੀ ਸਟਾਫ ਰੋਬਿਨ ਸਿੰਘ (ਬੱਲੇਬਾਜ਼ੀ ਕੋਚ), ਜੋਂਟੀ ਰੋਡਸ (ਫੀਲਡਿੰਗ ਕੋਚ), ਸ਼ੇਨ ਬਾਂਡ (ਗੇਂਦਬਾਜ਼ੀ ਕੋਚ), ਪਾਲ ਚੈਪਮੈਨ (ਟ੍ਰੇੇਨਰ) ਅਤੇ ਨਿਤਿਨ ਪਟੇਲ (ਫਿਜ਼ੀਓ) ਵੀ ਹੋਣਗੇ। ਬਿਆਨ ਦੇ ਮੁਤਾਬਕ ਹਰਭਜਨ ਸਿੰਘ, ਪਾਰਥਿਵ ਪਟੇਲ, ਅੰਬਾਤੀ ਰਾਇਡੂ, ਕਰੂਣਾਲ ਪੰਡਯਾ ਅਤੇ ਕੁਲਵੰਤ ਖੇਜਰੋਲੀਆ ਅਜੇ ਵਿਸ਼ਾਖਾਪਟਨਮ ''ਚ ਦੇਵਧਰ ਟਰਾਫੀ ''ਚ ਖੇਡ ਰਹੇ ਹਨ।