ਮੁੰਬਈ ਇੰਡੀਅਨਜ਼ ਨੇ ਜ਼ਖ਼ਮੀ ਬਹਿਰਨਡ੍ਰੌਫ ਦੀ ਜਗ੍ਹਾ ਲਿਊਕ ਵੁਡ ਨੂੰ ਕੀਤਾ ਟੀਮ ’ਚ ਸ਼ਾਮਲ

03/19/2024 10:43:55 AM

ਮੁੰਬਈ- 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਆਸਟ੍ਰੇਲੀਆ ਦੇ ਜ਼ਖ਼ਮੀ ਤੇਜ਼ ਗੇਂਦਬਾਜ਼ ਜੈਸਨ ਬਹਿਰਨਡ੍ਰੌਫ ਦੀ ਜਗ੍ਹਾ ’ਤੇ ਇੰਗਲੈਂਡ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਲਿਊਕ ਵੁਡ ਨੂੰ ਆਪਣੀ ਟੀਮ ਵਿਚ ਸ਼ਾਮਲ ਕੀਤਾ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਬਿਆਨ ਅਨੁਸਾਰ ਵੁਡ 50 ਲੱਖ ਰੁਪਏ ਦੀ ਕੀਮਤ ’ਤੇ ਮੁੰਬਈ ਇੰਡੀਅਨਜ਼ ਨਾਲ ਜੁੜੇਗਾ। ਵੁਡ ਨੇ ਇੰਗਲੈਂਡ ਵੱਲੋਂ 5 ਟੀ-20 ਕੌਮਾਂਤਰੀ ਮੈਚ ਤੇ 2 ਵਨ ਡੇ ਖੇਡੇ ਹਨ। ਉਸਦੇ ਨਾਂ ’ਤੇ ਟੀ-20 ਕੌਮਾਂਤਰੀ ਕ੍ਰਿਕਟ ’ਚ 8 ਵਿਕਟਾਂ ਦਰਜ ਹਨ।

Aarti dhillon

This news is Content Editor Aarti dhillon