ਮੁੰਬਈ ਇੰਡੀਅਨਜ਼ ਇਸ ਧਾਕੜ ਬੱਲੇਬਾਜ਼ ਨੂੰ ਦਿਖਾ ਸਕਦੀ ਹੈ ਟੀਮ ''ਚੋਂ ਬਾਹਰ ਦਾ ਰਾਹ

04/26/2018 5:30:15 PM

ਨਵੀਂ ਦਿੱਲੀ (ਬਿਊਰੋ)— ਕ੍ਰਿਸ ਗੇਲ, ਸੁਨੀਲ ਨਾਰੇਨ, ਆਂਦਰੇ ਰਸਲ, ਏਵਿਨ ਲੇਵਿਸ ਅਤੇ ਬ੍ਰਾਵੋ ਸਮੇਤ ਵੈਸਟ ਇੰਡੀਜ਼ ਦੇ ਕਈ ਖਿਡਾਰੀ ਆਈ.ਪੀ.ਐੱਲ. 11 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਸੁਰਖੀਆਂ 'ਚ ਬਣੇ ਹੋਏ ਹਨ। ਪਰ ਵੈਸਟ ਇੰਡੀਜ਼ ਟੀਮ ਦਾ ਇਕ ਖਿਡਾਰੀ ਅਜੇ ਤੱਕ ਇਸ ਸੀਜ਼ਨ 'ਚ ਉਮੀਦਾਂ ਦੇ ਮੁਤਾਬਕ ਪ੍ਰਦਰਸ਼ਨ ਕਰਨ 'ਚ ਅਸਫਲ ਰਿਹਾ ਹੈ। ਇਹ ਖਿਡਾਰੀ ਮੁੰਬਈ ਇੰਡੀਅਨਸ ਦੇ ਕਿਰੋਨ ਪੋਲਾਰਡ ਹਨ ਜੋ ਆਈ.ਪੀ.ਐੱਲ. 11 'ਚ ਅਜੇ ਤੱਕ ਆਪਣੀ ਆਪਣਾ ਬੈਸਟ ਦੇਣ 'ਚ ਅਸਫਲ ਰਹੇ ਹਨ। ਇਸ ਕਾਰਨ ਪੋਲਾਰਡ 'ਤੇ ਤਿਨ ਵਾਰ ਦੀ ਚੈਂਪੀਅਨ ਮੁਬਈ ਇੰਡੀਅਨਸ ਟੀਮ ਤੋਂ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ।

ਮੁੰਬਈ ਇੰਡੀਅਨਸ ਦੇ ਕੋਚ ਮਹੇਲਾ ਜੈਯਵਰਧਨੇ ਪੋਲਾਰਡ ਦੇ ਖਰਾਬ ਪ੍ਰਦਰਸ਼ਨ ਨੂੰ ਦੇਖਦੇ ਹੋਏ ਟੀਮ 'ਚ ਬਦਲਾਅ ਕਰਨ ਦੀ ਜ਼ਰੂਰਤ ਮਹਿਸੂਸ ਕਰ ਰਹੇ ਹਨ। ਸ਼੍ਰੀਲੰਕਾ ਦੇ ਇਸ ਸਾਬਕਾ ਕਪਤਾਨ ਨੇ ਕਿਹਾ ਕਿ ਕਿਰੋਨ ਪੋਲਾਰਡ ਇਸ ਸੀਜ਼ਨ 'ਚ ਸੰਘਰਸ਼ ਕਰਦੇ ਦਿਸ ਰਹੇ ਹਨ, ਪਰ ਸਾਡੀ ਟੀਮ ਨੂੰ ਉਨ੍ਹਾਂ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਖਿਡਾਰੀ ਕੁਝ ਮੈਚਾਂ 'ਚ ਦੌੜਾਂ ਬਣਾਉਣ ਤੋਂ ਖੁੰਝ ਜਾਵੇ ਤਾਂ ਉਸ ਨੂੰ ਟੀਮ 'ਚੋਂ ਬਾਹਰ ਨਹੀਂ ਕੱਢ ਦੇਣਾ ਚਾਹੀਦਾ। ਇਕ ਕੋਚ ਦੇ ਰੂਪ 'ਚ ਮੈਨੂੰ ਪੋਲਾਰਡ ਦੀ ਜਗ੍ਹਾ 'ਤੇ ਫੈਸਲਾ ਲੈਣਾ ਹੋਵੇਗਾ।

ਵੈਸਟ ਇੰਡੀਜ਼ ਦੇ ਇਸ ਧਾਕੜ ਬੱਲੇਬਾਜ਼ ਨੇ ਹੁਣ ਤੱਕ ਇਸ ਸੀਜ਼ਨ ਦੇ ਛੇ ਮੈਚ ਖੇਡੇ ਹਨ ਅਤੇ ਕੁੱਲ 63 ਦੌੜਾਂ ਹੀ ਬਣਾ ਸਕੇ ਹਨ। ਇਨ੍ਹਾਂ ਮੈਚਾਂ 'ਚ ਉਹ ਵਿਕਟ ਹਾਸਲ ਕਰਨ 'ਚ ਵੀ ਨਾਕਾਮਯਾਬ ਰਹੇ ਹਨ। ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. ਦੇ ਇਸ ਸੀਜ਼ਨ 'ਚ ਮੁੰਬਈ ਇੰਡੀਅਨਸ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਟੀਮ ਛੇ ਮੈਚਾਂ 'ਚੋਂ ਸਿਰਫ ਇਕ ਮੈਚ ਹੀ ਜਿੱਤ ਸਕੀ ਹੈ। ਅੰਕ ਸੂਚੀ 'ਚ ਵੀ ਟੀਮ 7ਵੇਂ ਸਥਾਨ 'ਤੇ ਹੈ।