ਮਹਾਰਾਸ਼ਟਰ ’ਚ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ MCA ਨੇ ਸਾਰੇ ਮੈਚ 31 ਮਾਰਚ ਤਕ ਕੀਤੇ ਮੁਲਤਵੀ

03/14/2020 3:14:45 PM

ਸਪੋਰਟਸ ਡੈਸਕ— ਮਹਾਰਾਸ਼ਟਰ ’ਚ ਕੋਰੋੋਨਾ ਵਾਇਰਸ ਦੇ ਹਾਲਾਤ ਨੂੰ ਦੇਖਦੇ ਹੋਏ ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਨੇ ਆਪਣੇ ਸਾਰੇ ਮੈਚ 31 ਮਾਰਚ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਸ਼ਹਿਰ ਦੇ ਕ੍ਰਿਕਟ ਅਦਾਰੇ ਦੀ ਚੋਟੀ ਦੀ ਪਰਿਸ਼ਦ ਦੇ ਇਕ ਮੈਂਬਰ ਨੇ ਕਿਹਾ, ‘‘ਮੁੰਬਈ ਕ੍ਰਿਕਟ ਸੰਘ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਤੋਂ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ 14 ਤੋਂ 31 ਮਾਰਚ 2020 ਦੇ ਵਿਚਾਲੇ ਹੋਣ ਵਾਲੇ ਸਾਰੇ ਮੈਚਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।’’
 
ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਕਈ ਖੇਡ ਟੂਰਨਾਮੈਂਟ ਜਾਂ ਤਾਂ ਰੱਦ ਹੋ ਗਏ ਹਨ ਜਾਂ ਤਾਂ ਮੁਲਤਵੀ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਵਾਇਰਸ ਨਾਲ ਦੁਨੀਆ ’ਚ ਇਕ ਲੱਖ ਤੋਂ ਵੀ ਜ਼ਿਆਦਾ ਲੋਕ ਪੀੜਤ ਹਨ। ਇਸ ਵਾਇਰਸ ਕਾਰਨ 5000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ’ਚ ਵੀ ਕੋਵਿਡ-19 ਦੇ 80 ਤੋਂ ਜ਼ਿਆਦਾ ਪਾਜ਼ੀਟਿਵ ਮਾਮਲੇ ਹਨ ਅਤੇ ਦੋ ਲੋਕ ਆਪਣੀ ਜਾਨ ਗੁਆ ਚੁੱਕੇ ਹਨ।


Tarsem Singh

Content Editor

Related News