ਮੁੰਬਈ ਸਿਟੀ ਐੱਫ.ਸੀ. ਨੇ ਨਾਰਥ ਈਸਟ ਯੂਨਾਈਟਿਡ ਐੱਫ.ਸੀ. ਨੂੰ ਹਰਾਇਆ

02/23/2018 9:57:59 AM

ਮੁੰਬਈ, (ਬਿਊਰੋ)— ਕਪਤਾਨ ਲੁਸੀਆਨਾ ਗੋਈਆਨ ਦੇ ਅੰਤਿਮ ਮਿੰਟ 'ਚ ਕੀਤੇ ਗਏ ਗੋਲ ਦੀ ਬਦੌਲਤ ਮੁੰਬਈ ਸਿਟੀ ਐੱਫ.ਸੀ. ਨੇ ਅੱਜ ਇੱਥੇ ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ 'ਚ ਨਾਰਥ ਯੂਨਾਈਟਿਡ ਐੱਫ.ਸੀ. 'ਤੇ 3-2 ਨਾਲ ਰੋਮਾਂਚਕ ਜਿੱਤ ਦਰਜ ਕਰਕੇ ਪਲੇਅ ਆਫ 'ਚ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।

ਗੋਈਆਨ ਹਾਲਾਂਕਿ ਪਹਿਲੇ ਹਾਫ 'ਚ ਆਤਮਘਾਤੀ ਗੋਲ ਨਾਲ ਨਾਰਥ ਈਸਟ ਨੂੰ ਹਾਫ ਟਾਈਮ ਤੱਕ 2-1 ਨਾਲ ਬੜ੍ਹਤ ਦੇ ਬੈਠੇ। ਪਰ ਉਨ੍ਹਾਂ ਨੇ 90ਵੇਂ ਮਿੰਟ 'ਚ ਰਾਜੂ ਗਾਇਕਵਾੜ ਦੀ ਮਦਦ ਨਾਲ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾ ਕੇ ਇਸ ਗਲਤੀ ਨੂੰ ਸੁਧਾਰਿਆ। ਮੁੰਬਈ ਨੂੰ ਚਾਰ ਟੀਮਾਂ ਦੇ ਪਲੇਅ ਆਫ 'ਚ ਜਗ੍ਹਾ ਬਣਾਉਣ ਦੇ ਲਈ ਆਪਣੇ ਬਚੇ ਹੋਏ ਸਾਰੇ ਤਿੰਨ ਮੈਚਾਂ 'ਚ ਜਿੱਤ ਦਰਜ ਕਰਨੀ ਹੋਵੇਗੀ।