ਮੁੰਬਈ ਦੇ ਮੇਂਟਰ ਸਚਿਨ ਨੇ ਦੱਸਿਆ ਫਾਈਨਲ ਮੈਚ ਦਾ ਟਰਨਿੰਗ ਪੁਆਇੰਟ

05/13/2019 1:30:57 AM

ਜਲੰਧਰ— ਮੁੰਬਈ ਇੰਡੀਅਨਜ਼ ਹੈਦਰਾਬਾਦ ਦੇ ਮੈਦਾਨ 'ਤੇ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਆਈ. ਪੀ. ਐੱਲ. ਦਾ ਆਪਣਾ ਚੌਥਾ ਖਿਤਾਬ ਜਿੱਤਣ 'ਚ ਸਫਲ ਰਹੀ। ਮੁੰਬਈ ਖਿਤਾਬ ਜਿੱਤਣ ਤੋਂ ਬਾਅਦ ਮੇਂਟਰ ਸਚਿਨ ਤੇਂਦੁਲਕਰ ਬਹੁਤ ਖੁਸ਼ ਦਿਖਾਈ ਦਿੱਤੇ। ਉਨ੍ਹਾਂ ਨੇ ਮੈਚ ਦੇ ਟਰਨਿੰਗ ਪਾਇੰਟ 'ਤੇ ਸਭ ਤੋਂ ਪਹਿਲਾਂ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਧੋਨੀ ਨੂੰ ਰਨ ਆਊਟ ਕਰ ਮੁੰਬਈ ਦੇ ਲਈ ਸਭ ਤੋਂ ਵੱਡਾ ਟਰਨਿੰਗ ਪਾਇੰਟ ਸੀ। ਇਸ ਤੋਂ ਇਲਾਵਾ ਆਖਰੀ ਸਮੇਂ 'ਚ ਜਿਸ ਤਰ੍ਹਾਂ ਬੁਮਰਾਹ ਨੇ ਗੇਂਦਬਾਜ਼ੀ ਕੀਤੀ, ਮੁੰਬਈ ਦੇ ਲਈ ਮੈਚ ਕਾਫੀ ਆਸਾਨ ਹੋ ਗਿਆ।
ਸਚਿਨ ਨੇ ਕਿਹਾ ਕਿ ਮੈਚ ਦੇ ਦੌਰਾਨ ਮਲਿੰਗਾ ਨੇ ਵੀ ਵਧੀਆ ਖੇਡ ਦਿਖਾਇਆ। ਮਹਿੰਗੇ ਓਵਰਾਂ ਤੋਂ ਬਾਅਦ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ। ਮੈਨੂੰ ਲੱਗਦਾ ਹੈ ਕਿ ਮਲਿੰਗਾ ਨੇ ਅਸਲ 'ਚ ਖੇਡ ਨੂੰ ਖੂਬਸੂਰਤੀ ਨਾਲ ਖਤਮ ਕੀਤਾ। ਸਾਡੇ ਕੋਲ ਇਕ ਸ਼ਾਨਦਾਰ ਟੀਮ ਹੈ ਜਿਸ ਦੇ ਕੋਲ ਅਨੁਭਵ ਹੈ ਤੇ ਨੋਜਵਾਨਾਂ ਦਾ ਵਧੀਆ ਮਿਸ਼ਰਣ ਹੈ। ਸਚਿਨ ਨੇ ਇਸ ਦੌਰਾਨ ਰਾਹੁਲ ਚਹਰ ਦੇ ਖੇਡ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਹੁਲ ਨੇ 6ਵੇਂ ਓਵਰ ਤੋਂ 15ਵੇਂ ਓਵਕ ਤਕ ਇਕ ਸਲਿਪ ਦੇ ਨਾਲ ਗੇਂਦਬਾਜ਼ੀ ਕੀਤੀ। ਇਹ ਬਹੁਤ ਮਹੱਤਵਪੂਰਨ ਹੈ। ਮੈਨੂੰ ਲੱਗਦਾ ਹੈ ਕਿ ਸਪਿਨਰਾਂ ਨੇ ਸਾਡੀ ਰਾਹ ਆਸਾਨ ਕਰ ਦਿੱਤੀ ਸੀ।

Gurdeep Singh

This news is Content Editor Gurdeep Singh