ਮੁਕੰਦ ਨੇ ਕੀਤੀ ਜਿੱਤ ਨਾਲ ਸ਼ੁਰੂਆਤ

09/19/2017 9:51:59 PM

ਚੇਨਈ— ਭਾਰਤ ਦੇ ਚੋਟੀ ਦਰਜਾ ਪ੍ਰਾਪਤ ਸ਼ਸ਼ੀ ਕਮਾਰ ਮੁਕੰਦ ਅਤੇ ਨੀਦਰਲੈਂਡ ਦੇ ਦੂਸਰੀ ਦਰਜਾ ਪ੍ਰਾਪਤ ਕਾਲਿਨ ਵਾਨ ਬੀਮ ਨੇ ਐੱਲ.ਐੱਮ.ਡਬਲਯੂ. ਆਈ.ਟੀ.ਐੱਫ. ਪੁਰਸ਼ ਫਿਊੂਚਰਜ਼ ਟੈਨਿਸ ਟੂਰਨਾਮੈਂਟ 2017 'ਚ ਮੰਗਲਵਾਰ ਨੂੰ ਇੱਥੇ ਜਿੱਤ ਦੇ ਨਾਲ ਸ਼ੁਰੂਆਤ ਕੀਤੀ।
ਮੁਕੰਦ ਨੇ ਹਮਵਤਨ ਦਲਵਿੰਦਰ ਸਿੰਘ ਨੂੰ 6-2, 6-3 ਨਾਲ ਹਰਾ ਕੇ ਦੂਸਰੇ ਦੌਰ 'ਚ ਜਗ੍ਹਾ ਪੱਕੀ ਕੀਤੀ ਤਾਂ ਉਹ ਬਾਮ ਨੇ ਭਾਰਤ ਦੇ ਜੈਸ਼ ਪੁੰਗਾਲੀਆ ਨੂੰ 4-6, 6-4, 6-3 ਨਾਲ ਹਰਾ ਦਿੱਤਾ। ਤੀਜਾ ਦਰਜਾ ਪ੍ਰਾਪਤ ਯੂਕਰੇਨ ਦੇ ਯੂਰੀ ਜਹਾਵਕੀਆ ਅਤੇ 5ਵਾਂ ਦਰਜਾ ਪ੍ਰਾਪਤ ਅਮਰੀਕਾ ਦੇ ਕੈਮਰਨ ਸਿਲਵਰਮੈਨ ਵੀ ਦੂਸਰੇ ਦੌਰ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਿਹਾ।