ਮੁਗੁਰੂਜਾ ਨੇ US ਓਪਨ ਉਪ ਜੇਤੂ ਅਜਾਰੇਂਕਾ ਨੂੰ ਕੀਤਾ ਬਾਹਰ

09/20/2020 10:18:50 PM

ਰੋਮ– 9ਵੀਂ ਸੀਡ ਸਪੇਨ ਦੀ ਗਰਬਾਈਨ ਮੁਗੁਰੂਜਾ ਨੇ ਉਲਟਫੇਰ ਕਰਦੇ ਹੋਏ ਸਾਬਕਾ ਨੰਬਰ ਇਕ ਤੇ ਯੂ. ਐੱਸ. ਓਪਨ ਦੀ ਉਪ ਜੇਤੂ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੂੰ ਹਰਾ ਕੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਵਿਚੋਂ ਬਾਹਰ ਕਰ ਦਿੱਤਾ।
ਸਾਬਕਾ ਨੰਬਰ ਇਕ ਮੁਗੁਰੂਜਾ ਨੇ 2 ਘੰਟੇ 19 ਮਿੰਟ ਤਕ ਚੱਲੇ ਮੁਕਾਬਲੇ ਵਿਚ ਅਜਾਰੇਂਕਾ ਨੂੰ 3-6, 6-3, 6-4 ਨਾਲ ਹਰਾ ਕੇ ਤੀਜੀ ਵਾਰ ਇਟਾਲੀਅਨ ਓਪਨ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਮੁਗੁਰੂਜਾ ਦਾ ਸੈਮੀਫਾਈਨਲ ਵਿਚ ਮੁਕਾਬਲਾ ਚੋਟੀ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ ਨਾਲ ਹੋਵੇਗਾ, ਜਿਸ ਨੇ ਆਪਣੀ ਵਿਰੋਧਣ ਯੂਲੀਆ ਪੁਤਿਨਸੇਵਾ ਦੇ ਪਿੱਠ ਦੀ ਸੱਟ ਦੇ ਕਾਰਣ ਰਿਟਾਇਰ ਹੋ ਜਾਣ ਨਾਲ ਪੰਜਵੀਂ ਵਾਰ ਇਟਾਲੀਅਨ ਓਪਨ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਵਿੰਬਲਡਨ ਚੈਂਪੀਅਨ ਹਾਲੇਪ ਕੁਆਰਟਰ ਫਾਈਨਲ ਮੁਕਾਬਲੇ ਵਿਚ 47 ਮਿੰਟ ਵਿਚ 6-2, 2-0 ਨਾਲ ਅੱਗੇ ਹੋ ਚੁੱਕੀ ਸੀ ਕਿ ਤਦ ਪੁਤਿਨਸੇਵਾ ਨੇ ਪਿੱਠ ਦੇ ਹੇਠਲੇ ਹਿੱਸੇ ਵਿਚ ਦਰਦ ਦੇ ਕਾਰਣ ਮੈਚ ਛੱਡਣ ਦਾ ਫੈਸਲਾ ਕੀਤਾ। ਹਾਲੇਪ ਇੱਥੇ 2013 ਤੇ 2015 ਵਿਚ ਸੈਮੀਫਾਈਨਲ ਵਿਚ ਪਹੁੰਚੀ ਸੀ ਜਦਕਿ 2018 ਵਿਚ ਉਹ ਉਪ ਜੇਤੂ ਰਹੀ ਸੀ। ਤੀਜੀ ਵਾਰ ਫਾਈਨਲ ਵਿਚ ਪਹੁੰਚਣ 'ਤੇ ਹਾਲੇਪ ਦਾ ਮੁਕਾਬਲਾ ਮੁਗੁਰੂਜਾ ਨਾਲ ਹੋਵੇਗਾ।

Gurdeep Singh

This news is Content Editor Gurdeep Singh