ਕਰੋੜਾਂ ਰੁਪਏ ਦੇ ਫਲੈਟ ਨੂੰ 20 ਲੱਖ 'ਚ ਖਰੀਦਣ ਵਾਲੇ ਧੋਨੀ ਕਬਜ਼ੇ ਲਈ ਪਹੁੰਚੇ ਸੁਪਰੀਮ ਕੋਰਟ

04/28/2019 10:37:32 AM

ਸਪੋਰਟਸ ਡੈਸਕ— ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਨੋਇਡਾ 'ਚ 5800 ਸਕੁਆਇਰ ਫੀਟ ਦੇ ਫਲੈਟ (ਪੇਂਟਹਾਉਸ) ਦਾ ਕਬਜ਼ਾ ਲੈਣ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ। ਹਾਲ ਹੀ 'ਚ ਸੁਪਰੀਮ ਵੱਲੋਂ ਨਿਯੁਕਤ ਫੋਰੈਂਸਿਕ ਆਡੀਟਰਸ ਨੇ ਪਾਇਆ ਸੀ ਕਿ ਇਹ ਫਲੈਟ ਸਿਰਫ 20 ਲੱਖ ਰੁਪਏ 'ਚ ਖਰੀਦਿਆ ਗਿਆ ਹੈ। ਧੋਨੀ ਨੂੰ ਡਰ ਹੈ ਕਿ ਕਿਤੇ ਇਸ ਫਲੈਟ ਦਾ ਅਲਾਟਮੈਂਟ ਰੱਦ ਨਾ ਹੋ ਜਾਵੇ। ਇਸ ਫਲੈਟ ਦੀ ਉਸਾਰੀ ਵਿਵਾਦਾਂ 'ਚ ਘਿਰੇ ਆਮਰਪਾਲੀ ਗਰੁੱਪ ਨੇ ਕਰਾਈ ਸੀ। ਧੋਨੀ ਨੇ ਇਹ ਫਲੈਟ ਨੋਇਡਾ ਦੇ ਸੈਕਟਰ 45 'ਚ ਸਾਲ 2009 'ਚ ਸਿਰਫ 20 ਲੱਖ ਰੁਪਏ 'ਚ ਖਰੀਦਿਆ ਸੀ। ਇਸ ਫਲੈਟ ਦੀ ਮਾਰਕਿਟ ਪ੍ਰਾਈਜ਼  1.25 ਕਰੋੜ ਰੁਪਏ ਹੈ। ਆਡੀਟਰਸ ਰਵੀ ਭਾਟੀਆ ਅਤੇ ਪਵਨ ਕੁਮਾਰ ਅਗਰਵਾਲ ਨੇ ਪਾਇਆ ਕਿ ਧੋਨੀ ਉਨ੍ਹਾਂ 655 ਖਰੀਦਾਰਾਂ 'ਚ ਸ਼ਾਮਲ ਸਨ ਜਿਨ੍ਹਾਂ ਨੇ ਆਮਰਪਾਲੀ ਗਰੁੱਪ ਤੋਂ ਬੇਹੱਦ ਘੱਟ ਕੀਮਤ 'ਚ ਫਲੈਟ ਖਰੀਦੇ ਹਨ। 

ਇਸ ਤੋਂ ਬਾਅਦ ਆਡੀਟਰਸ ਨੇ ਧੋਨੀ ਤੋਂ ਆਮਰਪਾਲੀ ਗਰੁੱਪ ਦੇ ਨਾਲ ਹੋਏ ਵਿੱਤੀ ਲੈਣ-ਦੇਣ ਦੇ ਬਾਰੇ 'ਚ ਸਪੱਸ਼ਟੀਕਰਨ ਮੰਗਿਆ। ਧੋਨੀ ਨੇ ਆਡੀਟਰਸ ਨੂੰ ਦੱਸਿਆ ਕਿ ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਆਮਰਪਾਲੀ ਗਰੁੱਪ ਵੱਲੋਂ ਕਿਸੇ ਵੀ ਤਰ੍ਹਾਂ ਦਾ ਪੈਸਾ ਨਹੀਂ ਮਿਲਿਆ ਹੈ। ਧੋਨੀ ਨੇ ਦਲੀਲ ਦਿੱਤੀ ਕਿ ਫਲੈਟ ਦੀ ਕੀਮਤ ਆਮਰਪਾਲੀ ਗਰੁੱਪ ਦੀ ਬਕਾਇਆ ਦੇਣ 'ਚ ਅਸਫਲ ਰਹਿਣ ਦੀ ਸਥਿਤੀ 'ਚ ਕਈ ਕਰੋੜ ਰੁਪਏ ਦੇ ਫਲੈਟ ਨੂੰ ਛੂਟ 'ਤੇ ਵੇਚਣ ਦੇ ਰੂਪ 'ਚ ਦੇਖਿਆ ਜਾਣਾ ਚਾਹੀਦਾ ਹੈ। ਨਾਲ ਹੀ ਉਹ ਇਸ ਗਰੁੱਪ ਦੇ ਬ੍ਰੈਂਡ ਅੰਬੈਸਡਰ ਵੀ ਰਹੇ ਹਨ। ਆਡੀਟਰਸ ਨੇ ਕੋਰਟ ਨੂੰ ਆਪਣੀ ਰਿਪੋਰਟ 'ਚ ਕਿਹਾ ਕਿ ਇਨ੍ਹਾਂ ਫਲੈਟ ਨੂੰ ਸਿਰਫ 1 ਰੁਪਏ ਪ੍ਰਤੀ ਵਰਗ ਫੀਟ ਦੀ ਕੀਮਤ 'ਤੇ ਬੇਚੇ ਗਏ। ਜਦਕਿ ਹੋਰਨਾ ਪ੍ਰਾਜੈਕਟਾਂ 'ਚ ਕਾਫੀ ਪੈਸਾ ਨਿਵੇਸ਼ ਕੀਤਾ ਗਿਆ ਹੈ। ਡਿਵੈਲਪਰਸ ਨੇ ਫਲੈਟਸ ਨੂੰ ਕਾਗਜ਼ਾਂ 'ਚ ਬੇਹੱਦ ਘੱਟ ਕੀਮਤ 'ਤੇ ਵੇਚਿਆ ਪਰ ਖਰੀਦਾਰਾਂ ਦੀ ਕਰੀਬ 159 ਕਰੋੜ ਰੁਪਏ ਦੀ ਬਲੈਕ ਮਨੀ ਕੈਸ਼ 'ਚ ਪ੍ਰਾਪਤ ਕੀਤੀ।

ਜਦੋਂ ਇਸ ਗੱਲ ਦੇ ਸੰਕੇਤ ਮਿਲੇ ਕਿ ਸੁਪਰੀਮ ਕੋਰਟ ਇਸ ਤਰ੍ਹਾਂ ਦੇ ਫਲੈਟਸ ਦੀ ਅਲਾਟਮੈਂਟ ਰੱਦ ਕਰ ਸਕਦਾ ਹੈ ਤਾਂ ਜੋ ਇਸ ਦੀ ਨੀਲਾਮੀ ਦੇ ਜ਼ਰੀਏ ਗਰੁੱਪ ਦੀਆਂ ਹੋਰ ਹਾਊਸਿੰਗ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਪੈਸੇ ਜੁਟਾਏ ਜਾ ਸਣਣ। ਇਸ ਤੋਂ ਬਾਅਦ ਧੋਨੀ ਪ੍ਰੋਟੈਕਸ਼ਨ ਲਈ ਸੁਪਰੀਮ ਕੋਰਟ ਦੀ ਸ਼ਰਨ 'ਚ ਪਹੁੰਚ ਗਏ ਹਨ। ਧੋਨੀ ਨੇ ਸੁਪਰੀਮ ਕੋਰਟ 'ਚ ਦਿੱਤੀ ਆਪਣੀ ਪਟੀਸ਼ਨ 'ਚ ਕਿਹਾ ਕਿ ਉਨ੍ਹਾਂ ਵੱਲੋਂ ਖਰੀਦੇ ਗਏ ਫਲੈਟ 'ਤੇ ਸਵਾਲ ਨਹੀਂ ਕੀਤੇ ਜਾਣੇ ਚਾਹੀਦੇ। ਉਨ੍ਹਾਂ ਨੇ ਦੱਸਿਆ ਕਿ ਉਹ ਦੂਜੇ ਘਰ ਖਰੀਦਾਰਾਂ ਦੀ ਤਰ੍ਹਾਂ ਹਨ ਜਿਸ ਤੋਂ ਆਮਰਪਾਲੀ ਗਰੁੱਪ ਨੇ 100 ਕਰੋੜ ਰੁਪਏ ਤੋਂ ਵੱਧ ਠੱਗ ਲਏ ਹਨ।

Tarsem Singh

This news is Content Editor Tarsem Singh