ਧੋਨੀ ਸੰਨਿਆਸ ਤੋਂ ਬਾਅਦ ਵੀ ਕਰਦੇ ਹਨ ਰਿਕਾਰਡ ਤੋੜ ਕਮਾਈ, ਕ੍ਰਿਕਟ ਤੋਂ ਇਲਾਵਾ ਇੱਥੋਂ ਹੁੰਦੀ ਹੈ ਮੋਟੀ ਆਮਦਨ

06/13/2021 3:19:58 PM

ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੇ ਤਿੰਨੇ ਵੱਡੇ ਖ਼ਿਤਾਬ ਜਿੱਤਣ ਵਾਲੇ ਦੁਨੀਆ ਦੇ ਇਕਮਾਤਰ ਕਪਤਾਨ ਹਨ। ਉਨ੍ਹਾਂ ਨੇ ਕ੍ਰਿਕਟ ਤੋਂ ਕਾਫ਼ੀ ਦੌਲਤ ਤੇ ਸ਼ੋਹਰਤ ਕਮਾਈ। ਧੋਨੀ ਦੀ ਕੁਲ ਆਮਦਨੀ 111 ਮਿਲੀਅਨ ਡਾਲਰ ਹੈ ਪਰ ਬੇਹੱਦ ਘੱਟ ਲੋਕ ਜਾਣਦੇ ਹੋਣਗੇ ਕਿ ਧੋਨੀ ਦੇ ਕਈ ਹੋਰ ਕਾਰੋਬਾਰ ਵੀ ਹਨ ਜਿਨ੍ਹਾਂ ਤੋਂ ਉਹ ਕਰੋੜਾਂ ਦੀ ਕਮਾਈ ਕਰਦੇ ਹਨ। ਆਓ ਜਾਣਦੇ ਹਾਂ ਕ੍ਰਿਕਟ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕਿੱਥੋਂ ਕਮਾਈ ਹੁੰਦੀ ਹੈ।
ਇਹ ਵੀ ਪੜ੍ਹੋ : PSL-6 ’ਚ ਫ਼ਾਫ਼ ਡੁ ਪਲੇਸਿਸ ਨਾਲ ਵਾਪਰਿਆ ਵੱਡਾ ਹਾਦਸਾ, ਲਿਜਾਇਆ ਗਿਆ ਹਸਪਤਾਲ

ਜਿਮ ਦੇ ਮਾਲਕ ਹਨ ਧੋਨੀ
ਧੋਨੀ ਸਪੋਰਟਸਫ਼ਿੱਟ ਵਰਲਡ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਦੇ ਮਾਲਕ ਹਨ। ਇਸ ਕੰਪਨੀ ਦੇ ਪੂਰੇ ਦੇਸ਼ ’ਚ 200 ਤੋਂ ਜ਼ਿਆਦਾ ਜਿਮ ਹਨ।

ਐਂਡੋਰਸਮੈਂਟ ਤੋਂ ਮੋਟੀ ਰਕਮ ਕਮਾਉਂਦੇ ਹਨ ਧੋਨੀ
ਭਾਰਤ ਦੇ ਸਾਬਕਾ ਕਪਤਾਨ ਧੋਨੀ ਦੀ ਬ੍ਰਾਂਡ ਐਂਡੋਰਸਮੈਂਟ ’ਚ ਵੀ ਕਾਫ਼ੀ ਮੰਗ ਹੈ। ਅਜਿਹੇ ’ਚ ਇਸ ਖਿਡਾਰੀ ਨੂੰ ਐਂਡੋਰਸਮੈਂਟ ਤੋਂ ਮੋਟੀ ਰਕਮ ਮਿਲਦੀ ਹੈ। ਇਨ੍ਹਾਂ ਬ੍ਰਾਂਡਸ ’ਚੋਂ ਮਾਸਟਰਕਾਰਡ, ਨੇਟਮੇਡਸ, ਕਾਰਸ-24, ਇੰਡੀਅਨ ਟੇਰੇਨ, ਰੇਡਬਸ, ਪੇਨੇਰਾਈ, ਅਸ਼ੋਕ ਲੇਲੈਂਡ, ਪਾਵਰੇਡ, ਸਨਿਕਰਸ, ਡ੍ਰੀਮ-11, ਇੰਡੀਗੋ ਪੇਂਟਸ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : WTC Final : ਰਿਸ਼ਭ ਪੰਤ ਨੇ ਅਭਿਆਸ ਮੈਚ ’ਚ ਲਾਇਆ ਸ਼ਾਨਦਾਰ ਸੈਂਕੜਾ

ਧੋਨੀ ਦਾ ਹੋਟਲ
ਇਨ੍ਹਾਂ ਸਭ ਦੇ ਇਲਾਵਾ ਧੋਨੀ ਹੋਟਲ ਦੇ ਕਾਰੋਬਾਰ ਤੋਂ ਵੀ ਚੰਗੀ ਕਮਾਈ ਕਰਦੇ ਹਨ। ਝਾਰਖੰਡ ’ਚ ਉਨ੍ਹਾਂ ਦਾ ਇਕ ਫ਼ਾਈਵ ਸਟਾਰ ਹੋਟਲ ਹੈ, ਜਿਸ ਦਾ ਨਾਂ ‘ਹੋਟਲ ਮਾਹੀ ਰੈਜ਼ਿਡੈਂਸੀ’ ਹੈ। ਇਹ ਧੋਨੀ ਦਾ ਇਕਲੌਤਾ ਹੋਟਲ ਹੈ ਤੇ ਇਸ ਦੀ ਕੋਈ ਬ੍ਰਾਂਚ ਨਹੀਂ ਹੈ।

ਫ਼ੁੱਟਬਾਲ ਤੇ ਹਾਕੀ ਟੀਮ ਦੇ ਮਾਲਕ
ਧੋਨੀ ਦਾ ਕਦੀ ਫ਼ੁੱਟਬਾਲ ’ਚ ਗੋਲਕੀਪਰ ਬਣਨ ਦਾ ਸੁਫ਼ਨਾ ਸੀ। ਪਰ ਉਹ ਕ੍ਰਿਕਟ ਦੀ ਦੁਨੀਆ ਦੇ ਚੈਂਪੀਅਨ ਬਣ ਗਏ। ਹੁਣ ਧੋਨੀ ਇੰਡੀਅਨ ਸੁਪਰ ਲੀਗ ਟੀਮ 'Chennaiyin FC' ਦੇ ਮਾਲਕ ਹਨ। ਇੰਨਾ ਹੀ ਨਹੀਂ ਉਹ ਇਕ ਹਾਕੀ ਟੀਮ (ਰਾਂਚੀ ਰੇਜ) ਦੇ ਵੀ ਮਾਲਕ ਹਨ।
ਇਹ ਵੀ ਪੜ੍ਹੋ : ਏਸ਼ੀਆਈ ਤਮਗ਼ਾ ਜੇਤੂ ਤੇ ਸਾਬਕਾ ਓਲੰਪੀਅਨ ਸੂਰਤ ਸਿੰਘ ਮਾਥੁਰ ਦਾ ਕੋਵਿਡ-19 ਨਾਲ ਦਿਹਾਂਤ

ਦੁਨੀਆ ਜਾਣਦੀ ਹੈ ਕਿ ਧੋਨੀ ਨੂੰ ਗੱਡੀਆਂ ਤੇ ਬਾਈਕਸ ਦਾ ਕਾਫ਼ੀ ਸ਼ੌਕ ਹੈ। ਅਜਿਹੇ ’ਚ ਉਨ੍ਹਾਂ ਨੇ ਇਸ ’ਚ ਵੀ ਆਪਣਾ ਬਿਜ਼ਨੈਸ ਬਣਾਇਆ ਹੈ। ਧੋਨੀ ਸੁਪਰਸਪੋਰਟ ਵਰਲਡ ਚੈਂਪੀਅਨਸ਼ਿਪ ’ਚ ‘ਮਾਹੀ ਰੇਸਿੰਗ ਟੀਮ ਇੰਡੀਆ’ ਦੇ ਮਾਲਕ ਹਨ। ਉਹ ਇਸ ਟੀਮ ’ਚ ਐਕਟਰ ਅੱਕੀਨੇਨੀ ਨਾਗਾਰਜੁਨ ਦੇ ਨਾਲ ਪਾਰਟਨਰਸ਼ਿਪ ’ਚ ਮਾਲਕ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh