ਧੋਨੀ ਨੇ ਲਿਆ ਵੱਡਾ ਫੈਸਲਾ, ਕ੍ਰਿਕਟ ਖੇਡਣ ਦੀ ਬਜਾਏ ਆਰਮੀ 'ਚ ਬਿਤਾਉਣਗੇ 2 ਮਹੀਨੇ

07/20/2019 2:12:07 PM

ਨਵੀਂ ਦਿੱਲੀ— ਐੱਮ.ਐੱਸ. ਧੋਨੀ ਦੇ ਕ੍ਰਿਕਟ ਤੋਂ ਸੰਨਿਆਸ ਨੂੰ ਲੈ ਕੇ ਅਟਕਲਾਂ ਦਾ ਦੌਰ ਜਾਰੀ ਹੈ। ਇਸ ਵਿਚਾਲੇ ਧੋਨੀ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਧੋਨੀ ਟੀਮ ਇੰਡੀਆ ਦੇ ਨਾਲ ਵੈਸਟਇੰਡੀਜ਼ ਦੌਰੇ 'ਤੇ ਨਹੀਂ ਜਾਣਗੇ। ਐੱਮ.ਐੱਸ.ਕੇ. ਪ੍ਰਸਾਦ ਦੀ ਪ੍ਰਧਾਨਗੀ 'ਚ ਵੈਸਟਇੰਡੀਜ਼ ਦੌਰੇ ਲਈ ਟੀਮ ਦਾ ਐਲਾਨ ਐਤਵਾਰ ਭਾਵ 21 ਜੁਲਾਈ ਨੂੰ ਹੋਵੇਗਾ। ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ਼ਨੀਵਾਰ ਨੂੰ ਵੈਸਟਇੰਡੀਜ਼ ਦੇ ਭਾਰਤੀ ਟੀਮ ਦੇ ਦੌਰੇ ਲਈ ਖੁਦ ਨੂੰ 'ਅਣਉਪਲਬਧ' ਦੱਸਿਆ ਹੈ। ਇਹ ਟੀਮ ਦੇ ਨਾਲ ਆਗਾਮੀ ਸੀਰੀਜ਼ 'ਚ ਉਪਲਬਧ ਨਹੀਂ ਰਹਿਣਗੇ।

ਪੈਰਾਮਿਲਿਟ੍ਰੀ ਫੋਰਸ ਦੀ ਪੈਰਾਸ਼ੂਟ ਰੈਜ਼ੀਮੈਂਟ 'ਚ ਧੋਨੀ ਇਕ ਆਨਰੇਰੀ ਲੈਫਟੀਨੈਂਟ ਕਰਨਲ ਹਨ। ਬੀ.ਸੀ.ਸੀ.ਆਈ. ਦੇ ਇਕ ਚੋਟੀ ਦੇ ਅਧਿਕਾਰੀਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧੋਨੀ ਆਪਣੀ ਰੈਜ਼ੀਮੈਂਟ ਦੇ ਨਾਲ ਅਗਲੇ ਦੋ ਮਹੀਨੇ ਰਹਿਣਗੇ ਅਤੇ ਆਪਣੀ ਸੇਵਾ ਦੇਣਗੇ। ਅਧਿਕਾਰੀ ਨੇ ਕਿਹਾ, ''ਅਸੀਂ ਇਹ ਸਾਫ ਸ਼ਬਦਾਂ 'ਚ ਕਹਿ ਰਹੇ ਹਾਂ ਕਿ ਧੋਨੀ ਅਜੇ ਕ੍ਰਿਕਟ ਤੋਂ ਸੰਨਿਆਸ ਨਹੀਂ ਲੈ ਰਹੇ ਹਨ। ਉਹ ਆਪਣੇ ਨੀਮ ਫੌਜੀਬਲ ਰੈਜ਼ੀਮੈਂਟ ਦੀ ਸੇਵਾ ਲਈ ਦੋ ਮਹੀਨੇ ਦਾ ਬ੍ਰੇਕ ਲੈ ਰਹੇ ਹਨ, ਜਿਸ ਤਰ੍ਹਾਂ ਉਹ ਪਹਿਲਾਂ ਕਰਦੇ ਰਹੇ ਹਨ।

Tarsem Singh

This news is Content Editor Tarsem Singh