ਨੋਏਡਾ ''ਚ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਉਸਾਰੀ ਹੇਠ ਕੋਠੀ ''ਚੋਂ ਹੋਈ ਚੋਰੀ

04/30/2019 11:03:34 AM

ਨੋਏਡਾ—ਮਸ਼ਹੂਰ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਕੋਠੀ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ 104 ਸਥਿਤ ਕੋਠੀ ਤੋਂ ਚੋਰਾਂ ਨੇ ਤਾਲਾ ਤੋੜ ਕੇ ਐੱਲ.ਸੀ.ਡੀ. ਚੋਰੀ ਕਰ ਲਈ ਹੈ। ਉਨ੍ਹਾਂ ਦੀ ਕੋਠੀ 'ਚ ਨਿਰਮਾਣ ਕਾਰਜ ਚਲ ਰਿਹਾ ਹੈ। ਚੋਰੀ ਦੀ ਖ਼ਬਰ ਮਿਲਣ 'ਤੇ ਥਾਣਾ ਸੈਕਟਰ 39 ਦੀ ਪੁਲਸ ਮਾਮਲੇ ਦੀ ਜਾਂਚ ਕਰਨ 'ਚ ਲਗ ਗਈ ਹੈ। ਕੋਠੀ ਦੇ ਕੇਅਰ ਟੇਕਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਕੋਠੀ ਅਜੇ ਪੂਰੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੋਈ ਹੈ ਅਤੇ ਉਸ 'ਤੇ ਕਾਫੀ ਸਮੇਂ ਤੋਂ ਤਾਲਾ ਲੱਗਾ ਸੀ।

ਵਿਸ਼ਵ ਕੱਪ ਜਿੱਤਣ ਦੇ ਬਾਅਦ ਖਰੀਦੀ ਸੀ ਕੋਠੀ
ਕੋਠੀ ਦੇ ਕੇਅਰ ਟੇਕਰ ਬਿਕਰਮ ਸਿੰਘ ਨੇ ਦੱਸਿਆ ਕਿ ਵਿਸ਼ਵ ਕੱਪ ਜਿੱਤਣ ਦੇ ਬਾਅਦ ਧੋਨੀ ਨੇ ਇਹ ਕੋਠੀ ਲਈ ਸੀ। ਅਜੇ ਇੱਥੇ ਕੋਈ ਨਹੀਂ ਰਹਿੰਦਾ। ਉਹ ਕੋਠੀ ਦੀ ਦੇਖ-ਰੇਖ ਕਰਦੇ ਹਨ। ਉਨ੍ਹ ਨੇ ਰਹਿਣ ਲਈ ਕਮਰੇ 'ਚ ਜ਼ਰੂਰੀ ਸਾਮਾਨ ਦੀ ਵਿਵਸਥਾ ਕੀਤੀ ਹੋਈ ਹੈ। ਇਸ 'ਚ ਐੱਲ.ਸੀ.ਡੀ. ਸਮੇਤ ਹੋਰ ਸਾਮਾਨ ਸ਼ਾਮਲ ਹਨ। ਪਿਛਲੇ ਇਕ ਮਹੀਨੇ ਤੋਂ ਕੋਠੀ 'ਚ ਉਸਾਰੀ ਦਾ ਕੰਮ ਚਲ ਰਿਹਾ ਹੈ। ਦਿਨ ਭਰ ਉਹ ਕੋਠੀ 'ਤੇ ਰਹਿੰਦੇ ਹਨ ਅਤੇ ਸ਼ਾਮ ਨੂੰ ਕੰਮ ਖਤਮ ਹੋਣ ਦੇ ਬਾਅਦ ਆਪਣੇ ਘਰ ਚਲੇ ਜਾਂਦੇ ਹਨ।

Tarsem Singh

This news is Content Editor Tarsem Singh