ਭਾਰਤੀ ਕ੍ਰਿਕਟ ਟੀਮ ਦਾ ਅਧਿਕਾਰਤ ਕਿੱਟ ਸਪਾਂਸਰ ਬਣਿਆ ਐੱਮ. ਪੀ. ਐੱਲ. ਸਪੋਰਟਸ

11/17/2020 5:24:17 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਐਲਾਨ ਕੀਤਾ ਹੈ ਐਮਪੀਐਲ ਸਪੋਰਟਸ ਅਪੈਰਲ ਐਂਡ ਅਕਸੈਸਰੀਜ਼ ਭਾਰਤੀ ਦੀ ਰਾਸ਼ਟਰੀ ਮਹਿਲਾ, ਪੁਰਸ਼ ਅਤੇ ਅੰਡਰ-19 ਕ੍ਰਿਕਟ ਟੀਮਾਂ ਦੀ ਅਧਿਕਾਰਤ ਜਰਸੀ, ਕਿੱਟ ਅਤੇ ਸਾਜੋ-ਸਾਮਾਨ ਦੇ ਪ੍ਰਾਯੋਜਕ ਹੋਵੇਗੀ ਜੋ ਨਾਈਕੇ ਦੀ ਜਗ੍ਹਾ ਲਵੇਗਾ।

ਇਹ ਵੀ ਪੜ੍ਹੋ : ਨਡਾਲ ਨੇ 15 ਸਾਲ ਡੇਟ ਕਰਨ ਮਗਰੋਂ ਕੀਤਾ ਸੀ ਵਿਆਹ, ਇਕ ਦਿਨ ਹੀ ਮਨਾਇਆ ਸੀ ਹਨੀਮੂਨ

ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕਿੱਟ ਪ੍ਰਾਯੋਜਕ ਅਤੇ ਅਧਿਕਾਰਤ ਵਪਾਰਕ ਹਿੱਸੇਦਾਰ ਦੇ ਰੂਪ 'ਚ ਐੱਮ. ਪੀ. ਐੱਲ. ਭਾਰਤ ਦਾ ਸਭ ਤੋਂ ਵੱਡਾ ਈ-ਸਪੋਰਟਸ ਪਲੈਟਫਾਰਮ ਹੈ। ਐਮ. ਪੀ. ਐਲ ਸਪੋਰਟਸ ਨੇ ਇਸ ਸਾਂਝੇਦਾਰੀ ਦੇ ਤਹਿਤ, ਨਵੰਬਰ 2020 ਤੋਂ ਦਸੰਬਰ 2023 ਤਕ ਤਿੰਨ ਸਾਲਾਂ ਦਾ ਸਮਝੌਤਾ ਕੀਤਾ ਹੈ। ਐਮ. ਪੀ. ਐਲ. ਸਪੋਰਟਸ ਬੀ. ਸੀ. ਸੀ. ਆਈ. ਦੇ ਨਾਲ ਭਾਰਤ ਦੇ ਆਗਾਮੀ ਆਸਟਰੇਲੀਆਈ ਦੌਰੇ 2020-21 ਦੇ ਨਾਲ ਇਸ ਸਾਂਝੇਦਾਰੀ ਦੀ ਸ਼ੁਰੂਆਤ ਕਰੇਗਾ।

ਇਹ ਵੀ ਪੜ੍ਹੋ : ਕਾਲੀ ਮਾਤਾ ਦੀ ਪੂਜਾ 'ਚ ਸ਼ਾਮਲ ਹੋਣ ਲਈ ਸ਼ਾਕਿਬ ਅਲ ਹਸਨ ਨੇ ਮੰਗੀ ਮੁਆਫ਼ੀ, ਮਿਲੀ ਸੀ ਜਾਨੋਂ ਮਾਰਨ ਦੀ ਧਮਕੀ

ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਇਸ ਕਰਾਰ ਨੂੰ ਲੈ ਕੇ ਕਿਹਾ, ''2023 ਤਕ ਭਾਰਤੀ ਪੁਰਸ਼ ਅਤੇ ਮਹਿਲਾ ਰਾਸ਼ਟਰੀ ਟੀਮ ਲਈ ਕਿੱਟ ਪ੍ਰਾਯੋਜਕ ਦੇ ਰੂਪ 'ਚ ਐਮ. ਪੀ. ਐਲ. ਸਪੋਰਟਸ ਦੀ ਨਿਯੁਕਤੀ ਭਾਰਤੀ ਕ੍ਰਿਕਟ ਲਈ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਅਤੇ ਇਸ ਨਾਲ ਸਾਨੂੰ ਖੁਸ਼ੀ ਹੋ ਰਹੀ ਹੈ।'' ਇਸ ਕਰਾਰ ਨੂੰ ਲੈ ਕੇ ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਕਿਹਾ, ''ਇਹ ਸਾਂਝੇਦਾਰੀ ਟੀਮ ਇੰਡੀਆ ਲਈ ਅਤੇ ਦੇਸ਼ ਨੂੰ ਖੇਡ ਦੇ ਲਈ ਇਕ ਅਲਗ ਪੱਧਰ ਤਕ ਲੈ ਕੇ ਜਾਵੇਗੀ।'' ਉਨ੍ਹਾਂ ਕਿਹਾ ਕਿ ਅਸੀਂ ਐਮ. ਪੀ. ਐਲ. ਸਪੋਰਟਸ ਜਿਹੇ ਯੁਵਾ ਭਾਰਤੀ ਬ੍ਰਾਂਡ ਦੇ ਨਾਲ ਕੰਮ ਕਰਨ ਦੀ ਉਮੀਦ ਕਰ ਰਹੇ ਹਾਂ, ਜੋ ਇਸ ਖੇਤਰ 'ਚ ਆਪਣੀ ਪਕੜ ਬਣਾਏ ਰੱਖੇਗਾ।

Tarsem Singh

This news is Content Editor Tarsem Singh