ਇੰਗਲੈਂਡ ਦੇ ਕਪਤਾਨ ਮੋਰਗਨ ਨੂੰ ਉਮੀਦ, ਇਸ ਸਾਲ ਨਹੀਂ ਹੋਵੇਗਾ ਟੀ-20 ਵਰਲਡ ਕੱਪ

05/28/2020 4:18:14 PM

ਲੰਡਨ : ਇੰਗਲੈਂਡ ਦੀ ਸੀਮਤ ਓਵਰਾਂ ਦੀ ਟੀਮ ਦੇ ਕਪਤਾਨ ਇਯੋਨ ਮੋਰਗਨ ਨੂੰ ਲਗਦਾ ਹੈ ਕਿ ਟੀ-20 ਵਰਲਡ ਕੱਪ ਇਸ ਸਾਲ ਪਹਿਲਾਂ ਨਿਰਧਾਰਤ ਪ੍ਰੋਗਰਾਮ ਮੁਤਾਬਕ ਨਹੀਂ ਹੋ ਸਕੇਗਾ, ਕਿਉਂਕਿ ਮੇਜ਼ਬਾਨ ਆਸਟਰੇਲੀਆ ਆਪਣੇ ਦੇਸ਼ ਵਿਚ ਕੋਰੋਨਾ ਦੇ ਦੂਜੀ ਵਾਰ ਫੈਲਣ ਦੇ ਜੋਖਮ ਨੂੰ ਲੈ ਕੇ ਪ੍ਰੇਸ਼ਾਨ ਰਹੇਗਾ। ਆਸਟਰੇਲੀਆ ਵਿਚ ਪਹਿਲਾਂ ਨਿਰਧਾਰਤ ਪ੍ਰੋਗਰਾਮ ਮੁਤਾਬਕ 18 ਅਕਤੂਬਰ ਤੋਂ 15 ਨਵੰਬਰ ਵਿਚਾਲੇ ਟੀ-20 ਵਰਲਡ ਕੱਪ ਦਾ ਆਯੋਜਨ ਹੋਣਾ ਹੈ। ਇਹ ਦੇਸ਼ ਯਾਤਰਾ ਪਾਬੰਦੀਆਂ ਅਤੇ ਆਪਣੀਆਂ ਸੀਮਾਵਾਂ ਨੂੰ ਸੀਲ ਕਰਨ ਕਾਰਨ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਕਾਫੀ ਹਦ ਤਕ ਸਫਲ ਰਿਹਾ ਹੈ। 

ਮੀਡੀਆ ਨਾਲ ਗੱਲਬਾਤ ਦੌਰਾਨ ਮੋਰਗਨ ਨੇ ਕਿਹਾ ਕਿ ਜੇਕਰ ਇਹ ਪਹਿਲਾਂ ਨਿਰਧਾਰਤ ਪ੍ਰੋਗਰਾਮ ਮੁਤਾਬਕ  ਹੁੰਦਾ ਹੈ ਤਾਂ ਮੈਨੂੰ ਹੈਰਾਨੀ ਹੋਵੇਗੀ। ਆਸਟਰੇਲੀਆ ਜਿਸ ਤਰ੍ਹਾਂ ਨਾਲ ਮਹਾਮਾਰੀ ਨਾਲ ਨਜਿੱਠਿਆ ਹੈ ਉਸ ਨੂੰ ਦੇਖ ਕੇ ਮੈਂ ਇਹ ਸਭ ਕਹਿ ਰਿਹਾ ਹਾਂ। ਉਸ ਨੇ ਕਾਫੀ ਪਹਿਲਾਂ ਹੀ ਸੀਮਾਵਾਂ ਸੀਲ ਕਰ ਦਿੱਤੀਆਂ ਸੀ। ਉਥੇ ਦੁਨੀਆ ਦੇ ਬਾਕੀ ਦੇਸ਼ਾਂ ਦੀ ਤੁਲਨਾ ਵਿਚ ਸੀਮਤ ਗਿਣਤੀ ਦੇ ਮਾਮਲੇ ਸਾਹਮਣੇ ਆਏ ਅਤੇ ਘੱਟ ਲੋਕਾਂ ਦੀ ਮੌਤ ਹੋਈ। ਆਸਟਰੇਲੀਆ ਵਿਚ ਲੱਗਭਗ 7100 ਮਾਮਲੇ ਹੀ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 6500 ਲੋਕ ਉਭਰ ਚੁੱਕੇ ਹਨ ਜਦਕਿ 103 ਲੋਕਾਂ ਦੀ ਮੌਤ ਹੋਈ ਹੈ।

ਮੋਰਗਨ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਇਹੀ ਹੋਵੇਗੀ ਕਿ ਇਕ ਛੋਟੇ ਜਿਹੇ ਕਦਮ ਨਾਲ ਕਈ ਪਾਜ਼ੇਟਿਮ ਮਾਮਲੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਜੇਕਰ ਵਾਇਰਸ ਦਾ ਫਿਰ ਤੋਂ ਕਹਿਰ ਹੁੰਦਾ ਹੈ ਤਾਂ ਬੀਮਾਰੀ ਨਾਲ ਲੜਾਈ ਕਰਨ ਦੀ ਸਮਰੱਥਾ ਕਿਸ ਤਰ੍ਹਾਂ ਦੀ ਹੋਵੇਗੀ।

Ranjit

This news is Content Editor Ranjit