IPL ’ਚ ਕ੍ਰਿਕਟ ਤੋਂ ਵੱਧ ਪੈਸੇ ਦਾ ਮਹੱਤਵ : ਸਟੇਨ

03/02/2021 10:25:57 PM

ਕਰਾਚੀ– ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਆਈ. ਪੀ.ਐੱਲ. ਵਿਚ ਕ੍ਰਿਕਟ ਨੂੰ ਘੱਟ ਤਵੱਜੋ ਦੇਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਇਸ ਦਿਲਖਿਚਵੀਂ ਟੀ-20 ਟੂਰਨਾਮੈਂਟ ਵਿਚ ਪੈਸੇ ਨੂੰ ਖੇਡ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਹੈ।

ਇਹ ਖ਼ਬਰ ਪੜ੍ਹੋ- ਸਾਨੀਆ ਨੇ ਜਿੱਤ ਨਾਲ ਕੀਤੀ ਟੈਨਿਸ ਕੋਰਟ ’ਤੇ ਵਾਪਸੀ


ਪਿਛਲੇ ਸੈਸ਼ਨ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਹਿੱਸਾ ਰਹੇ ਸਟੇਨ ਨੇ ਆਈ. ਪੀ. ਐੱਲ. ਵਿਚ ਲਗਾਤਾਰ ਨਾ ਖੇਡਣ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ,‘‘ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਆਈ. ਪੀ. ਐੱਲ. ਵਿਚ ਜਾਂਦੇ ਹੋ, ਤਾਂ ਉਥੇ ਤੁਹਾਡੇ ਕੋਲ ਵੱਡੀ ਟੀਮ ਹੁੰਦੀ ਹੈ ਤੇ ਕੁਝ ਵੱਡੇ ਖਿਡਾਰੀ ਹੁੰਦੇ ਹਨ। ਉਥੇ ਖਿਡਾਰੀਆਂ ਦਾ ਕਮਾਈ ’ਤੇ ਵੱਧ ਧਿਆਨ ਰਹਿੰਦਾ ਹੈ, ਅਜਿਹੇ ਵਿਚ ਕਈ ਵਾਰ ਖੇਡ ਪਿੱਛੇ ਛੁੱਟ ਜਾਂਦੀ ਹੈ।’’

ਇਹ ਖ਼ਬਰ ਪੜ੍ਹੋ- ਪੁਲਸ ਨੇ ਬਾਰਸੀਲੋਨਾ ਦੇ ਸਾਬਕਾ ਮੁਖੀ ਨੂੰ ਲਿਆ ਹਿਰਾਸਤ ’ਚ


ਸਟੇਨ ਨੇ ਇਸ ਸਾਲ ਜਨਵਰੀ ਵਿਚ ਕਿਹਾ ਸੀ ਕਿ ਉਹ ਆਈ. ਪੀ.ਐੱਲ. 2021 ਦਾ ਹਿੱਸਾ ਨਹੀਂ ਹੋਵੇਗਾ ਪਰ ਦੁਨੀਆ ਦੀਆਂ ਦੂਜੀਆਂ ਲੀਗਾਂ ਵਿਚ ਖੇਡਣਾ ਜਾਰੀ ਰੱਖੇਗਾ। ਦੱਖਣੀ ਅਫਰੀਕਾ ਦੇ ਇਸ ਗੇਂਦਬਾਜ਼ ਨੇ ਆਈ. ਪੀ.ਐੱਲ. ਦੇ 95 ਮੈਚਾਂ ਵਿਚ 97 ਵਿਕਟਾਂ ਲਈਆਂ ਹਨ, ਜਿਨ੍ਹਾਂ ਵਿਚ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 8 ਦੌੜਾਂ ਦੇ ਕੇ 3 ਵਿਕਟਾਂ ਹੈ। ਪਿਛਲੇ ਕੁਝ ਸਾਲਾਂ ਤੋਂ ਸੱਟਾਂ ਤੋਂ ਪ੍ਰੇਸ਼ਾਨੀ ਦੇ ਕਾਰਣ ਉਹ ਬੀਤੇ 3 ਸੈਸ਼ਨਾਂ ਵਿਚ ਸਿਰਫ 12 ਮੈਚ (ਆਈ. ਪੀ. ਐੱਲ.) ਖੇਡ ਸਕਿਆ ਹੈ।
ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਕਵੇਟਾ ਗਲੈਡੀਏਟਰਸ ਦੀ ਪ੍ਰਤੀਨਿਧਤਾ ਕਰ ਰਹੇ ਇਸ ਧਾਕੜ ਨੇ ਕਿਹਾ,‘‘ਜਦੋਂ ਤੁਸੀਂ ਪੀ. ਐੱਸ. ਐੱਲ. ਜਾਂ ਸ਼੍ਰੀਲੰਕਾ ਪ੍ਰੀਮੀਅਰ ਲੀਗ ਵਿਚ ਖੇਡਦੇ ਹੋ ਤਾਂ ਉਥੇ ਕ੍ਰਿਕਟ ਨੂੰ ਮਹੱਤਵ ਦਿੱਤਾ ਜਾਂਦਾ ਹੈ। ਮੈਂ ਇੱਥੇ ਸਿਰਫ ਦੋ ਦਿਨਾਂ ਤੋਂ ਹਾਂ ਤੇ ਲੋਕ ਇੱਥੇ ਮੇਰੇ ਤੋਂ ਮੇਰੀ ਖੇਡ ਦੇ ਬਾਰੇ ਵਿਚ ਪੁੱਛ ਰਹੇ ਹਨ।’’ ਉਸ ਨੇ ਕਿਹਾ,‘‘ਆਈ. ਪੀ. ਐੱਲ. ਵਿਚ ਇਹ ਭੁਲਾ ਦਿੱਤਾ ਜਾਂਦਾ ਹੈ ਤੇ ਮੁੱਖ ਮੁੱਦਾ ਇਹ ਹੁੰਦਾ ਹੈ ਕਿ ਤੁਸੀਂ ਕਿੰਨੇ ਪੈਸੇ ਕਮਾ ਰਹੇ ਹੋ? ਇਹ ਕੌੜਾ ਸੱਚ ਹੈ। ਮੈਂ ਅਜਿਹੀਆਂ ਚੀਜ਼ਾਂ ਤੋਂ ਦੂਰ ਰਹਿ ਕੇ ਚੰਗੀ ਕ੍ਰਿਕਟ ’ਤੇ ਧਿਆਨ ਦੇਣਾ ਚਾਹੁੰਦਾ ਸੀ।’’

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh