ਮਨੀ ਬੱਤਰਾ ਨੇ ਪਹਿਲੇ ਸਥਾਨ ਨਾਲ ਪੰਜਾਬ ਦਾ ਨਾਂ ਕੀਤਾ ਰੌਸ਼ਨ

09/28/2019 1:19:12 AM

ਸਿਡਨੀ (ਚਾਂਦਪੁਰੀ/ਟੀਨੂੰ )- ਬੀਤੇ ਦਿਨੀਂ ਆਸਟਰੇਲੀਆ ਦੇ ਸ਼ਹਿਰ ਸਿਡਨੀ 'ਚ ਸਲੀਮੈਨ ਸਪੋਰਟਸ ਕਲੱਬ ਚੈਂਡਲ ਵਿਖੇ 21 ਅਤੇ 22 ਸਤੰਬਰ ਨੂੰ ਨੈਚੁਰਲ ਬਾਡੀ ਬਿਲਡਿੰਗ ਅਧੀਨ ਮੁਕਾਬਲੇ ਕਰਵਾਏ ਗਏ। ਪੰਜਾਬ ਦੇ ਮਨੀ ਬੱਤਰਾ, ਪਿੰਡ ਘੱਗਾ ਤਹਿਸੀਲ ਪਾਤੜਾਂ ਜ਼ਿਲਾ ਪਟਿਆਲਾ ਨੇ ਸੀਜ਼ਨ 2 ਵਿਚ ਨੈਚੁਰਲ ਬਾਡੀ ਬਿਲਡਿੰਗ ਅਧੀਨ 3 ਮੁਕਾਬਲੇ ਲੜੇ, ਜਿਨ੍ਹਾਂ 'ਚ ਉਸ ਨੇ ਪਹਿਲਾ ਸਥਾਨ ਹਾਸਲ ਕੀਤਾ।


Gurdeep Singh

Content Editor

Related News