ਸ਼ਮੀ ਦਾ ਘਰ ਖੁਲਵਾਉਣ ਦੇ ਲਈ ਅਫਸਰਾਂ ਦੀ ਮਦਦ ਲੈਣ ਪਹੁੰਚੀ ਹਸੀਨ ਜਹਾਂ

05/08/2018 9:59:15 AM

ਨਵੀਂ ਦਿੱਲੀ— ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੂੰ ਸੋਹਰੇ ਗਏ ਦੋ ਦਿਨ ਹੋ ਗਏ ਪਰ ਉਨ੍ਹਾਂ ਦੇ ਲਈ ਸੋਹਰ ਘਰ ਦਾ ਦਰਵਾਜਾ ਨਹੀਂ ਖੁਲ੍ਹਿਆ। ਬੇਟੀ ਦੇ ਨਾਲ ਸਹਿਸਪੁਰ ਪਹੁੰਚੀ ਹਸੀਨ ਸੋਹਰੇ ਘਰ ਦੇ ਬੰਦ ਦਰਵਾਜੇ ਨੂੰ ਖੁਲਵਾਉਣ ਲਈ ਡੀ.ਐੱਮ ਨੂੰ ਗੁਹਾਰ ਲਗਾਉਣ ਪਹੁੰਚੀ।

ਐੱਸ.ਪੀ. ਨੇ ਕੋਰਟ ਦਾ ਆਦੇਸ਼ ਲੈ ਕੇ ਆਉਣ ਦੀ ਗੱਲ ਕਹਿ ਕੇ ਹਸੀਨ ਨੂੰ ਵਾਪਸ ਭੇਜ ਦਿੱਤਾ। ਜਦਕਿ ਡੀ.ਐੱਮ. ਨੇ ਮੁਲਾਕਾਤ ਕਰਨ ਹੀ ਜ਼ਰੂਰੀ ਨਹੀਂ ਸਮਝਿਆ। ਹਸੀਨ ਕਲਕਟ੍ਰੇਟ ਅਤੇ ਐੱਸ.ਪੀ. ਦਫਤਰ ਤੋਂ ਨਰਾਸ਼ ਹੋ ਕੇ ਵਾਪਸੀ ਪਰਤੀ। ਬਾਅਦ 'ਚ ਕਮਿਸ਼ਨਰ ਨੂੰ ਮਿਲਣ ਮੁਰਾਦਾਬਾਦ ਗਈ। ਪਰ ਉੱਥੋਂ ਵੀ ਖਾਲੀ ਹੱਥ ਵਾਪਸੀ ਆਈ। ਕਮਿਸ਼ਨਰ ਨਾਲ ਮੁਲਾਕਾਤ ਨਹੀਂ ਹੋ ਸਕੀ।

ਐਤਵਾਰ ਸਵੇਰੇ ਹਸੀਨ ਬੇਟੀ ਬੇਬੋ, ਵਕੀਲ ਅਤੇ ਆਇਆ ਦੇ ਨਾਲ ਡਿਡੌਲੀ ਕੋਤਵਾਲੀ ਪਹੁੰਚੀ ਸੀ। ਜਿੱਥੋਂ ਆਪਣੇ ਸੋਹਰੇ ਸਹਿਸਪੁਰ ਆਈ। ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਘਰ 'ਚ ਮੌਜੂਦ ਸੱਸ, ਦਿਓਰ ਅਤੇ ਨਾਨਣ ਤਾਲਾ ਲਗਾ ਕੇ ਨਿਕਲ ਗਏ ਸਨ। ਐਤਵਾਰ ਦਾ ਦਿਨ ਹਸੀਨ ਨੇ ਪਿੰਡ 'ਚ ਇੱਧਰ-ਉੱਧਰ ਕੱਟ ਲਿਆ। ਜਦਕਿ ਰਾਤ ਨੂੰ ਜੋਇਆ 'ਚ ਕਿਸੇ ਰਿਸ਼ਤੇਦਾਰ ਦੇ ਘਰ ਰੁੱਕੀ।

ਦੂਸਰੇ ਦਿਨ ਸੋਮਵਾਰ ਨੂੰ ਹਸੀਨ ਆਪਣੇ ਵਕੀਲਾਂ ਦੇ ਨਾਲ ਐੱਸ.ਪੀ. ਆਫਿਸ ਪਹੁੰਚੀ। ਜਿੱਥੇ ਐੱਸ.ਪੀ. ਨੂੰ ਪੱਤਰ ਦੇ ਕੇ ਸੋਹਰੇ ਘਰ ਦੇ ਬੰਦ ਦਰਵਾਜੇ ਖੁਲਵਾਉਣ ਦੀ ਸਿਫਾਰਿਸ਼ ਕੀਤੀ। ਜਿਸ 'ਤੇ ਐੱਸ.ਪੀ. ਨੇ ਕਾਨੂੰਨੀ ਅੜਚਨ ਦੇ ਹਵਾਲਾ ਦੇ ਕੇ ਦਰਵਾਜਾ ਖੁਲਵਾਉਣ ਤੋਂ ਮਨ੍ਹਾ ਕਰ ਦਿੱਤਾ। ਘਰ ਦਾ ਬੰਦ ਦਰਵਾਜਾ ਖੁਲਵਾਉਣ ਦੇ ਲਈ ਕੋਰਟ ਦਾ ਆਦੇਸ਼ ਲੈ ਕੇ ਆਉਣ ਦੀ ਗੱਲ ਕਹਿ ਕੇ ਵਾਪਸ ਭੇਜ ਦਿੱਤਾ।

ਨਰਾਸ਼ ਹਸੀਨ ਜਹਾਂ ਕਲਕਟ੍ਰੇਟ ਪਹੁੰਚੀ। ਪਰ ਡੀ.ਐੱਸ. ਹਸੀਨ ਨੂੰ ਮਿਲੇ ਬਿਨ੍ਹਾਂ ਨਿਕਲ ਗਏ। ਧਕ ਹਾਰ ਕੇ ਹਸੀਨ  ਵਾਪਸ ਚੱਲੀ ਗਈ। ਬਾਅਦ 'ਚ ਕਮਿਸ਼ਨਰ ਨੂੰ ਗੁਹਾਰ ਲਗਾਉਣ ਮੁਰਾਦਾਬਾਦ ਗਈ। ਪਰ ਉਥੇ ਵੀ ਨਰਾਸ਼ ਹੋ ਕੇ ਵਾਪਸ ਪਰਤੀ। ਇਸ ਦੌਰਾਨ ਹਸੀਨ ਦੇ ਵਕੀਲ ਮੌਜੂਦ ਰਹੇ।

 


Related News