B''day special : ਇਸ ਧਾਕੜ ਗੇਂਦਬਾਜ਼ ਨੇ ਆਪਣੇ ਕਰੀਅਰ ਦੇ ਪਹਿਲੇ ਹੀ ਮੈਚ ''ਚ ਕੀਤਾ ਸੀ ਇਹ ਕਾਰਨਾਮਾ

09/03/2017 11:44:04 AM

ਨਵੀਂ ਦਿੱਲੀ— ਕਰੀਬ ਚਾਰ ਸਾਲ ਪਹਿਲਾਂ ਦੁਨੀਆ ਦੀਆਂ ਨਜ਼ਰਾਂ ਸਚਿਨ ਤੇਂਦੁਲਕਰ ਦੇ ਆਖਰੀ ਟੈਸਟ ਸੀਰੀਜ਼ ਉੱਤੇ ਸਨ। ਇਸ ਦੌਰਾਨ ਦੋ ਅਜਿਹੇ ਖਿਡਾਰੀਆਂ ਦਾ ਟੈਸਟ ਕ੍ਰਿਕਟ ਵਿਚ ਡੈਬਿਊ ਹੋਇਆ, ਜੋ ਭਾਰਤ ਦਾ ਭਵਿੱਖ ਸਾਬਤ ਹੋਏ। ਨਵੰਬਰ 2013 ਵਿਚ ਵੈਸਟਇੰਡੀਜ ਦੀ ਟੀਮ ਭਾਰਤ ਦੌਰੇ ਉੱਤੇ ਆਈ। ਦੋ ਟੈਸਟ ਮੈਚਾਂ ਦੀ ਸੀਰੀਜ ਦਾ ਪਹਿਲਾ ਟੈਸਟ ਕੋਲਕਾਤਾ ਵਿਚ ਖੇਡਿਆ ਗਿਆ। 6 ਨਵੰਬਰ ਨੂੰ ਸ਼ੁਰੂ ਹੋਏ ਉਸ ਟੈਸਟ ਮੈਚ ਵਿਚ ਜਿੱਥੇ ਰੋਹਿਤ ਸ਼ਰਮਾ ਨੇ ਸੈਂਕੜਾ ਲਗਾ ਕੇ ਆਪਣੇ ਡੈਬਿਊ ਨੂੰ ਯਾਦਗਾਰ ਬਣਾਇਆ, ਉਥੇ ਹੀ ਇਕ ਹੋਰ ਕ੍ਰਿਕਟਰ ਨੇ ਡੈਬਿਊ ਕਰਦੇ ਹੋਏ ਹਲਚਲ ਮਚਾ ਦਿੱਤਾ। ਤਦ 23 ਸਾਲ ਦੇ ਉਸ ਖਤਰਨਾਕ ਤੇਜ ਗੇਂਦਬਾਜ ਨੇ ਆਪਣਾ ਨਾਮ ਰਿਕਾਰਡ ਬੁੱਕ ਵਿੱਚ ਦਰਜ ਕਰਾ ਲਿਆ। ਜੀ ਹਾਂ, ਗੱਲ ਹੋ ਰਹੀ ਹੈ ਮੁਹੰਮਦ ਸ਼ਮੀ ਦੀ। ਅੱਜ (3 ਸਤੰਬਰ) ਉਨ੍ਹਾਂ ਦਾ ਜਨਮ ਦਿਨ ਹੈ। ਉਹ 27 ਸਾਲ ਦੇ ਹੋ ਗਏ ਹਨ।
ਈਡਨ ਗਾਰਡਨਸ ਉੱਤੇ ਡੈਬਿਊ ਟੈਸਟ ਵਿਚ ਬਣਾਇਆ ਰਿਕਾਰਡ
ਉਸ ਸੀਰੀਜ ਵਿਚ ਪੁਰਾਣੀ ਗੇਂਦ ਨਾਲ ਰੀਵਰਸ ਸਵਿੰਗ ਹਾਸਲ ਕਰ ਕੇ ਸ਼ਮੀ ਨੇ ਆਪਣੀ ਜਬਰਦਸਤ ਛਾਪ ਛੱਡੀ ਸੀ। ਈਡਨ ਗਾਰਡਨਸ ਵਿਚ ਭੁਵਨੇਸ਼ਵਰ ਕੁਮਾਰ ਨਾਲ ਤੇਜ ਗੇਂਦਬਾਜ਼ੀ ਦਾ ਦਾਰੋਮਦਾਰ ਸੰਭਾਲਣ ਵਾਲੇ ਯੂਪੀ ਦੇ ਹੀ ਸ਼ਮੀ ਨੇ ਵੈਸਟਇੰਡੀਜ ਦੀ ਦੂਜੀ ਪਾਰੀ ਵਿੱਚ 47 ਦੌੜਾਂ ਦੇ ਕੇ 5 ਵਿਕਟਾਂ ਝਟਕਾਈਆਂ ਸਨ।
ਸਬ ਤੋਂ ਜ਼ਿਆਦਾ ਵਿਕਟਾਂ :  ਡੈਬਿਊ ਟੈਸਟ ਵਿਚ ਭਾਰਤ ਦੇ ਤੇਜ ਗੇਂਦਬਾਜ
ਮੁਹੰਮਦ ਸ਼ਮੀ 9 ਵਿਕਟਾਂ, 2013
ਮੁਨਾਫ ਪਟੇਲ 7 ਵਿਕਟਾਂ, 2006
ਆਬਿਦ ਅਲੀ 7 ਵਿਕਟਾਂ, 1967
ਵਨਡੇ ਡੈਬਿਊ ਵਿੱਚ ਚਾਰ ਮਿਡਨ ਓਵਰ ਸੁੱਟਣ ਦਾ ਰਿਕਾਰਡ
ਮੁਹੰਮਦ ਸ਼ਮੀ ਨੇ ਭਾਰਤ ਵਲੋਂ ਟੈਸਟ ਵਿੱਚ ਡੈਬਿਊ ਕਰਨ ਤੋਂ ਪਹਿਲੇ ਵਨਡੇ ਵਿਚ ਡੈਬਿਊ ਕਰ ਲਿਆ ਸੀ। ਮਜ਼ੇ ਦੀ ਗੱਲ ਹੈ ਕਿ ਸ਼ਮੀ ਨੇ ਆਪਣੇ ਪਹਿਲੇ ਹੀ ਵਨਡੇ ਵਿੱਚ ਕੀਰਤੀਮਾਨ ਬਣਾਇਆ ਸੀ। ਤਦ ਜਨਵਰੀ 2013 ਵਿਚ ਪਾਕਿਸਤਾਨ ਖਿਲਾਫ ਦਿੱਲੀ ਵਿਚ ਸ਼ਮੀ ਨੇ ਚਾਰ ਮਿਡਨ ਓਵਰ ਸੁੱਟੇ। ਯਾਨੀ ਆਪਣੇ ਡੈਬਿਊ ਵਨਡੇ ਵਿਚ 4 ਮਿਡਨ ਓਵਰ ਸੁੱਟਣ ਵਾਲੇ ਉਹ ਵਿਸ਼ਵ ਦੇ ਸਿਰਫ਼ ਅਠਵੇਂ ਅਤੇ ਭਾਰਤ ਦੇ ਪਹਿਲੇ ਗੇਂਦਬਾਜ ਬਣ ਗਏ।