MI ਖ਼ਿਲਾਫ਼ ਮੈਚ ਤੋਂ ਪਹਿਲਾਂ ਬੋਲੇ ਸਹਿਵਾਗ, ਇਸ ਕਾਰਨ ਪ੍ਰਭਾਵਿਤ ਹੋ ਰਹੀ ਹੈ ਸ਼ੰਮੀ ਦੀ ‘ਗੇਂਦਬਾਜ਼ੀ’

04/23/2021 7:04:16 PM

ਸਪੋਰਟਸ ਡੈਸਕ— ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਟੀ-20 ’ਚ ਡੈਥ ਓਵਰਾਂ ’ਚ ਗੇਂਦਬਾਜ਼ੀ ਕਰਦੇ ਹੋਏ ਆਪਣੀ ਲੰਬਾਈ ਗੁਆ ਦਿੰਦੇ ਹਨ ਜੋ ਕਿ ਘੱਟ ਪ੍ਰਭਾਵੀ ਬਣਾਉਂਦਾ ਹੈ। ਸ਼ੰਮੀ ਤੇ ਬੁਮਰਾਹ ਨੂੰ ਅਕਸਰ ਭਾਰਤੀ ਟੀਮ ’ਚ ਇਕੱਠਿਆਂ ਦੇਖਿਆ ਜਾਂਦਾ ਹੈ ਪਰ ਸ਼ੁੱਕਰਵਾਰ ਸ਼ਾਮ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਦੋਵੇਂ ਗੇਂਦਬਾਜ਼ ਇਕ ਦੂਜੇ ਖ਼ਿਲਾਫ਼ ਦਿਖਾਈ ਦੇਣਗੇ ਜਿੱਥੇ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਇਕ ਦੂਜੇ ਦੇ ਸਾਹਮਣੇ ਹੋਣਗੇ।
ਇਹ ਵੀ ਪੜ੍ਹੋ : ਸੁਨੀਲ ਗਾਵਸਕਰ ਨੇ ਕੀਤੀ ਪਡੀਕੱਲ ਦੀ ਸ਼ਲਾਘਾ, ਕਿਹਾ- ਭਾਰਤ ਵੱਲੋਂ ਖੇਡਦਾ ਦਿਖਾਈ ਦੇ ਸਕਦੈ ਇਹ ਕ੍ਰਿਕਟਰ

ਸਹਿਵਾਗ ਨੇ ਇਕ ਸ਼ੋਅ ਦੌਰਾਨ ਕਿਹਾ, ਮੈਨੂੰ ਲਗਦਾ ਹੈ ਕਿ ਬੁਮਰਾਹ ਉਨ੍ਹਾਂ ’ਚੋਂ ਇਕ ਹੋਣਗੇ ਜਿਨ੍ਹਾਂ ’ਤੇ ਨਜ਼ਰ ਰਹੇਗੀ। ਉਹ ਇਕ ਤਜਰਬੇਕਾਰ ਗੇਂਦਬਾਜ਼ ਹੈ ਤੇ ਯਾਰਕਰ ਆਮ ਤੌਰ ’ਤੇ ਬੱਲੇਬਾਜ਼ਾਂ ਲਈ ਹਿੱਟ ਕਰਨ ਲਈ ਮੁਸ਼ਕਲ ਹੁੰਦੀ ਹੈ ਜੋ ਉਹ ਅਕਸਰ ਪਾਉਂਦੇ ਹਨ। ਉਨ੍ਹਾਂ ਕਿਹਾ, ਮੈਨੂੰ ਲਗਦਾ ਹੈ ਕਿ ਜਦੋਂ ਵੀ ਮੁਹੰਮਦ ਸ਼ੰਮੀ ਮੈਚ ਦੇ ਬਾਅਦ ਦੇ ਓਵਰ ਕਰਦੇ ਹਨ ਤਾਂ ਇਸ ਦੌਰਾਨ ਉਨ੍ਹਾਂ ਦੇ ਯਾਰਕਰ ਤੇ ਉਨ੍ਹਾਂ ਦੀ ਗੇਂਦਾਂ ਦੀ ਲੈਂਥ ਪ੍ਰਭਾਵਿਤ ਹੁੰਦੀ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਬੁਮਰਾਹ ਅੱਜ ਦੇ ਖੇਡ ’ਚ ਘੱਟ ਦੌੜਾਂ ਦੇਣਗੇ। 
ਇਹ ਵੀ ਪੜ੍ਹੋ : IPL 2021: ਅਕਸ਼ਰ ਪਟੇਲ ਕੋਰੋਨਾ ਨੂੰ ਹਰਾ ਮੁੜ ਦਿੱਲੀ ਕੈਪੀਟਲਸ ਨਾਲ ਜੁੜੇ (ਵੀਡੀਓ)

ਸ਼ੰਮੀ ਨੇ ਸਨਰਾਈਜ਼ਰਜ਼ ਹੈਦਰਾਬਾਦ ਤੇ ਦਿੱਲੀ ਕੈਪੀਟਸ ਖ਼ਿਲਾਫ਼ ਕਿੰਗਜ਼ ਲਈ ਆਪਣੇ ਪਿਛਲੇ 2 ਮੈਚਾਂ ’ਚ ਵਿਕਟਕੀਪਿੰਗ ਕੀਤੀ। ਉਨ੍ਹਾਂ ਨੂੰ ਦਿੱਲੀ ਕੈਪੀਟਲਸ ਖ਼ਿਲਾਫ਼ ਮੈਚ ’ਚ ਸ਼ਿਖਰ ਧਵਨ ਵੱਲੋਂ ਮੈਦਾਨ ਦੇ ਹਰ ਪਾਸਿਓਂ ਦੌੜਾਂ ਪਈਆਂ। ਉਨ੍ਹਾਂ ਨੇ 13.25 ਦੀ ਇਕਨਾਮੀ ਦੇ ਨਾਲ ਆਪਣੇ ਸਪੈਲ ਨੂੰ ਸਮਾਪਤ ਕੀਤਾ। ਇਸ ਦੌਰਾਨ ਉਨ੍ਹਾਂ ਨੇ 4 ਓਵਰ ’ਚ 53 ਦੌੜਾਂ ਦਿੱਤੀਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh