ਬ੍ਰਾਇਨ ਲਾਰਾ ਦਾ ਆਲੋਚਕਾਂ ਨੂੰ ਕਰਾਰਾ ਜਵਾਬ, ਕਿਹਾ- ਵਿਰਾਟ ਕੋਹਲੀ ਤੋਂ ਸੜਦਾ ਹੈ ਮੁਹੰਮਦ ਹਫੀਜ਼

12/08/2023 12:18:26 PM

ਸਪੋਰਟਸ ਡੈਸਕ- ਭਾਰਤ ਆਈਸੀਸੀ ਵਿਸ਼ਵ ਕੱਪ 2023 ਵਿੱਚ ਉਪ ਜੇਤੂ ਰਿਹਾ ਪਰ ਵਿਰਾਟ ਕੋਹਲੀ ਲਈ ਨਿੱਜੀ ਤੌਰ 'ਤੇ ਇਹ ਟੂਰਨਾਮੈਂਟ ਸ਼ਾਨਦਾਰ ਰਿਹਾ। 35 ਸਾਲਾ ਵਿਰਾਟ ਨੇ ਟੂਰਨਾਮੈਂਟ 'ਚ 11 ਪਾਰੀਆਂ 'ਚ 765 ਦੌੜਾਂ ਬਣਾਈਆਂ। ਜਿਸ ਕਾਰਨ ਉਹ ਪਲੇਅਰ ਆਫ ਦਾ ਟੂਰਨਾਮੈਂਟ ਵੀ ਬਣਿਆ। ਉਨ੍ਹਾਂ ਨੇ ਵਿਸ਼ਵ ਕੱਪ ਦੌਰਾਨ ਤਿੰਨ ਸੈਂਕੜੇ ਵੀ ਲਗਾਏ ਸਨ। ਵਿਰਾਟ ਨੇ ਇਸ ਦੌਰਾਨ ਵੱਡੀ ਉਪਲਬਧੀ ਹਾਸਲ ਕੀਤੀ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦੇ 49 ਵਨਡੇ ਸੈਂਕੜਿਆਂ ਦਾ ਰਿਕਾਰਡ ਤੋੜ ਦਿੱਤਾ। ਹੁਣ ਉਹ ਵਨਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਹਨ।

ਇਹ ਵੀ ਪੜ੍ਹੋ-ਟੀ-20 ਦਾ ਕਪਤਾਨ ਕੌਣ? 3 ਦਾਅਵੇਦਾਰ ਖੜ੍ਹੇ, ਕਿਸ ’ਤੇ ਲੱਗੇਗੀ ਮੋਹਰ, BCCI ਦੁਚਿੱਤੀ ’ਚ
ਕ੍ਰਿਕਟ ਮਾਹਿਰਾਂ ਨੇ ਵਿਰਾਟ ਦੀ ਫਾਰਮ ਦੀ ਤਾਰੀਫ਼ ਕੀਤੀ ਪਰ ਕੁਝ ਨੇ ਉਨ੍ਹਾਂ ਦੀ ਆਲੋਚਨਾ ਵੀ ਕੀਤੀ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਮੁਹੰਮਦ ਹਫੀਜ਼ ਉਨ੍ਹਾਂ ਵਿੱਚੋਂ ਇੱਕ ਸਨ। ਹਫੀਜ਼ ਨੇ ਵਿਰਾਟ 'ਤੇ ਮੈਚ 'ਚ ਜਾਣਬੁੱਝ ਕੇ ਹੌਲੀ ਖੇਡਣ ਦਾ ਦੋਸ਼ ਲਗਾਇਆ ਸੀ। ਹਫੀਜ਼ ਨੇ ਕਿਹਾ ਕਿ ਵਿਰਾਟ ਸਿਰਫ ਸੈਂਕੜਾ ਪੂਰਾ ਕਰਨਾ ਚਾਹੁੰਦੇ ਸਨ ਤਾਂ ਕਿ ਕੋਈ ਖਤਰਾ ਨਾ ਹੋਵੇ, ਇਸ ਲਈ ਉਹ ਹੌਲੀ ਖੇਡਿਆ। ਜਿਸ ਕਾਰਨ ਟੀਮ ਦੇ ਸਕੋਰ ਵੀ ਪ੍ਰਭਾਵਿਤ ਹੋਏ।

ਇਹ ਵੀ ਪੜ੍ਹੋ-ਰਵੀ ਬਿਸ਼ਨੋਈ ਨੇ ਕੀਤਾ ਕਮਾਲ, ICC ਟੀ-20 ਰੈਂਕਿੰਗ 'ਚ ਬਣੇ ਨੰਬਰ ਇਕ ਗੇਂਦਬਾਜ਼
ਇਸ ਦੌਰਾਨ ਵੈਸਟਇੰਡੀਜ਼ ਦੇ ਦਿੱਗਜ ਖਿਡਾਰੀ ਬ੍ਰਾਇਨ ਲਾਰਾ ਨੇ ਵਿਰਾਟ ਕੋਹਲੀ ਦੇ ਆਲੋਚਕਾਂ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਆਈਸੀਸੀ ਵਿਸ਼ਵ ਕੱਪ 2023 ਦੌਰਾਨ ਵਿਰਾਟ ਦੇ ਸਟਾਈਲ ਦਾ ਬਚਾਅ ਕੀਤਾ। ਲਾਰਾ ਨੇ ਕਿਹਾ ਕਿ ਜੋ ਲੋਕ ਕੋਹਲੀ ਨੂੰ ਸਵਾਰਥੀ ਕਹਿੰਦੇ ਹਨ, ਉਹ ਉਸ ਨਾਲ ਈਰਖਾ ਕਰਦੇ ਹਨ। ਲਾਰਾ ਨੇ ਕਿਹਾ ਕਿ ਜਿਹੜੇ (ਮੁਹੰਮਦ ਹਫੀਜ਼) ਅਜਿਹੀਆਂ ਟਿੱਪਣੀਆਂ ਕਰ ਰਹੇ ਹਨ ਕਿ ਉਹ ਸੁਆਰਥੀ ਹੈ, ਉਹ ਸ਼ਾਇਦ ਉਸ ਨਾਲ ਈਰਖਾ ਕਰ ਰਹੇ ਹਨ। ਉਹ ਉਸ ਦੀਆਂ ਦੌੜਾਂ ਦੀ ਗਿਣਤੀ ਤੋਂ ਈਰਖਾ ਕਰਦੇ ਹਨ। ਮੈਂ ਆਪਣੇ ਕਰੀਅਰ ਦੌਰਾਨ ਅਜਿਹੀਆਂ ਚੀਜ਼ਾਂ ਦਾ ਅਨੁਭਵ ਕੀਤਾ ਹੈ। ਲਾਰਾ ਨੇ ਇਹ ਵੀ ਕਿਹਾ ਕਿ ਸਿਰਫ਼ ਵਿਰਾਟ ਹੀ ਸਚਿਨ ਦੇ 100 ਸੈਂਕੜਿਆਂ ਦੇ ਰਿਕਾਰਡ ਨੂੰ ਤੋੜਨ ਦੇ ਨੇੜੇ ਆ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Aarti dhillon

This news is Content Editor Aarti dhillon