ਪਾਕਿ ਕ੍ਰਿਕਟਰ ਮੁਹੰਮਦ ਹਫੀਜ ਨੂੰ ਲਾਈਵ ਮੈਚ ਦੌਰਾਨ ਮੈਦਾਨ ਤੋਂ ਅਚਾਨਕ ਪਿਆ ਭੱਜਣਾ

10/16/2017 2:35:00 PM

ਨਵੀਂ ਦਿੱਲੀ(ਬਿਊਰੋ)— ਪਾਕਿਸਤਾਨ ਅਤੇ ਸ਼੍ਰੀਲੰਕਾ ਦਰਮਿਆਨ ਦੁਬਈ ਵਿਚ ਖੇਡੇ ਜਾ ਰਹੇ ਵਨਡੇ ਮੈਚ ਦੌਰਾਨ ਪਾਕਿਸਤਾਨੀ ਆਲਰਾਊਂਡਰ ਮੁਹੰਮਦ ਹਫੀਜ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 10 ਓਵਰਾਂ ਵਿਚ ਕੁਲ 32 ਦੌੜਾਂ ਦਿੱਤੀਆਂ ਅਤੇ 1 ਵਿਕਟ ਵੀ ਝਟਕਾਇਆ ਇੰਨਾ ਹੀ ਨਹੀਂ ਉਨ੍ਹਾਂ ਨੇ ਦੋ ਓਵਰ ਮੇਡੇਨ ਵੀ ਸੁੱਟੇ ਪਰ ਇਸ ਸਭ ਤੋਂ ਇਲਾਵਾ ਮੈਚ ਦੌਰਾਨ ਉਨ੍ਹਾਂ ਦੇ  ਸਾਹਮਣੇ ਇਕ ਅਜਿਹੀ ਸਮੱਸਿਆ ਆ ਗਈ ਕਿ ਉਨ੍ਹਾਂ ਨੂੰ ਮੈਦਾਨ ਛੱਡ ਕੇ ਵਾਸ਼ਰੂਮ ਵੱਲ ਭੱਜਣਾ ਪਿਆ।


ਮੀਡੀਆ ਰਿਪੋਰਟਸ ਮੁਤਾਬਕ ਆਪਣਾ ਸਪੈਲ ਖਤਮ ਹੁੰਦੇ ਹੀ ਹਫੀਜ ਅੰਪਾਇਰ ਕੋਲ ਗਏ ਅਤੇ ਉਨ੍ਹਾਂ ਨੇ ਉਨ੍ਹਾਂ ਤੋਂ ਬਾਥਰੂਮ ਜਾਣ ਦੀ ਇਜਾਜਤ ਮੰਗੀ। ਇਸਦੇ ਬਾਅਦ ਅੰਪਾਇਰ ਵਲੋਂ ਗਰੀਨ ਸਿਗਨਲ ਮਿਲਦੇ ਹੀ ਹਫੀਜ ਤੇਜ਼ੀ ਨਾ ਪੈਵੇਲੀਅਨ ਵੱਲ ਦੌੜ ਪਏ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹਾ ਹੀ ਇੱਕ ਘਟਨਾ ਭਾਰਤੀ ਟੀਮ ਦੇ ਸਾਬਕਾ ਕਪਤਾਨ ਧੋਨੀ ਨਾਲ ਹੋਇਆ ਸੀ ਜਦੋਂ ਉਨ੍ਹਾਂ ਨੂੰ ਵੀ ਮੈਚ ਛੱਡ ਕੇ ਬਾਥਰੂਮ ਜਾਣਾ ਪਿਆ ਸੀ। 2015 ਵਿਚ ਬੰਗਲਾਦੇਸ਼ ਦੌਰੇ ਉੱਤੇ ਗਈ ਭਾਰਤੀ ਟੀਮ ਨੂੰ ਪਹਿਲੇ ਵਨਡੇ ਵਿਚ ਮਾਹੀ ਮੈਦਾਨ ਤੋਂ ਅਚਾਨਕ ਬਾਹਰ ਚਲੇ ਗਏ ਸਨ। ਧੋਨੀ ਦਾ ਇਸ ਤਰ੍ਹਾਂ ਨਾਲ ਅਚਾਨਕ ਜਾਣਾ ਦਰਸ਼ਕਾਂ ਨੂੰ ਸਮਝ ਨਹੀਂ ਆਇਆ ਪਰ ਬਾਅਦ ਵਿਚ ਪਤਾ ਲੱਗਿਆ ਕਿ ਉਹ ਨੇਚਰ ਕਾਲ ਦੇ ਚੱਲਦੇ ਮੈਦਾਨ ਤੋਂ ਬਾਹਰ ਗਏ ਸਨ।
ਇਸ ਦੌਰਾਨ ਭਾਰਤੀ ਟੀਮ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਆਖਰੀ ਓਵਰਾਂ ਵਿਚ ਵਿਕਟਕੀਪਿੰਗ ਕੌਣ ਕਰੇਗਾ, ਕਿਉਂਕਿ ਉਸ ਦੌਰਾਨ ਮਾਹੀ ਦੇ ਇਲਾਵਾ ਕੋਈ ਹੋਰ ਵਿਕਟਕੀਪਰ ਨਹੀਂ ਸੀ। ਅਜਿਹੇ ਵਿਚ ਵਿਰਾਟ ਕੋਹਲੀ ਨੇ ਮੋਰਚਾ ਸੰਭਾਲਿਆ। ਹਾਲਾਂਕਿ ਉਹ ਇਕ ਓਵਰ ਬਾਅਦ ਹੀ ਮੈਦਾਨ ਵਿਚ ਵਾਪਸ ਪਰਤ ਆਏ ਸਨ।