ਸਾਬਕਾ ਭਾਰਤੀ ਕਪਤਾਨ ਅਜ਼ਹਰੂਦੀਨ ਖਿਲਾਫ ਦਰਜ ਹੋਈ FIR, ਲੱਗਾ ਧੋਖਾਧੜੀ ਦਾ ਦੋਸ਼

01/23/2020 1:51:46 PM

ਔਰੰਗਾਬਾਦ—ਸਾਬਕਾ ਕ੍ਰਿਕਟ ਕਪਤਾਨ ਮੁਹੰਮਦ ਅਜ਼ਹਰੂਦੀਨ ਅਤੇ ਦੋ ਹੋਰ ਲੋਕਾਂ ਖਿਲਾਫ ਇਕ ਟ੍ਰੈਵਲ ਏਜੰਟ ਨਾਲ 20 ਲੱਖ 96 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਅਜ਼ਹਰ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦਸਦੇ ਹੋਏ ਕਿਹਾ ਕਿ ਉਹ ਦੋਸ਼ ਲਾਉਣ ਵਾਲੇ ਮੁਹੰਮਦ ਸ਼ਾਹਾਬ ਖਿਲਾਫ ਪੁਲਸ 'ਚ ਸ਼ਿਕਾਇਤ ਕਰਨਗੇ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਦਾਨਿਸ਼ ਟੂਰਸ ਐਂਡ ਟ੍ਰੈਵਲਸ ਦੇ ਮਾਲਕ ਸ਼ਾਹਾਬ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਨਵੰਬਰ 'ਚ ਅਜ਼ਹਰ ਦੇ ਨਿੱਜੀ ਸਕੱਤਰ ਮੁਜੀਬ ਖਾਨ ਦੇ ਕਹਿਣ 'ਤੇ ਅਜ਼ਹਰ ਅਤੇ ਕੁਝ ਹੋਰਨਾਂ ਲਈ 20 ਲੱਖ 96 ਹਜ਼ਾਰ ਰੁਪਏ ਦੀਆਂ ਕੌਮਾਂਤਰੀ ਫਲਾਈਟਸ ਦੀਆਂ ਟਿਕਟਾਂ ਬੁਕ ਕਰਾਈਆਂ ਸਨ।PunjabKesari
ਸ਼ਾਹਾਬ ਨੇ ਦੋਸ਼ ਲਾਇਆ ਕਿ ਆਨਲਾਈਨ ਭੁਗਤਾਨ ਦੇ ਵਾਅਦੇ ਦੇ ਬਾਵਜੂਦ ਅਜੇ ਤਕ ਕੋਈ ਰਕਮ ਨਹੀਂ ਮਿਲੀ ਹੈ। ਭੁਗਤਾਨ ਬਾਰੇ ਪੁੱਛਣ 'ਤੇ ਖਾਨ ਦੇ ਸਹਾਇਕ ਸੁਦੇਸ਼ ਅਵਾਕੱਲ ਨੇ ਉਨ੍ਹਾਂ ਨੂੰ ਈ-ਮੇਲ ਭੇਜਿਆ ਹੈ ਕਿ 10 ਲੱਖ 60 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ ਗਏ ਪਰ ਉਨ੍ਹਾਂ ਨੂੰ ਕੋਈ ਰਕਮ ਨਹੀਂ ਮਿਲੀ ਹੈ। ਸ਼ਾਹਾਬ ਨੇ ਆਈ. ਪੀ. ਸੀ. ਦੀ ਧਾਰਾ 420, 406 ਅਤੇ 34 ਦੇ ਤਹਿਤ ਅਜ਼ਹਰ, ਖਾਨ ਅਤੇ ਅਵਾਕੱਲ ਖਿਲਾਫ ਸ਼ਿਕਾਇਤ ਕੀਤੀ ਹੈ। ਅਜ਼ਹਰ ਨੇ ਹਾਲਾਂਕਿ ਟਵਿੱਟਰ 'ਤੇ ਪਾਏ ਵੀਡੀਓ 'ਚ ਕਿਹਾ, ''ਇਸ ਸ਼ਿਕਾਇਤ 'ਚ ਕੋਈ ਦਮ ਨਹੀਂ ਹੈ ਅਤੇ ਸੁਰਖ਼ੀਆਂ 'ਚ ਆਉਣ ਲਈ ਅਜਿਹਾ ਕੀਤਾ ਗਿਆ ਹੈ। ਮੈਂ ਕਾਨੂੰਨੀ ਸਲਾਹ ਲੈ ਕੇ ਸੌ ਕਰੋੜ ਰੁਪਏ ਦਾ ਮਾਨਹਾਨੀ ਦਾ ਦਾਅਵਾ ਕਰਾਂਗਾ।''


Tarsem Singh

Content Editor

Related News