ਟੀਮ ''ਚ ਜਗ੍ਹਾਂ ਨਾ ਮਿਲਣ ''ਤੇ ਮੋਈਨ ਨੇ ਕਾਊਂਟੀ ''ਚ ਲਗਾਇਆ ਦੋਹਰਾ ਸੈਂਕੜਾ

08/21/2018 9:58:20 PM

ਜਲੰਧਰ— ਭਾਰਤ ਤੇ ਇੰਗਲੈਂਡ ਵਿਚਾਲੇ ਚਲ ਰਹੀ 5 ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਇੰਗਲੈਂਡ ਟੀਮ 'ਚ ਜਗ੍ਹਾਂ ਨਾ ਮਿਲਣ 'ਤੇ ਮੋਈਨ ਅਲੀ ਨੇ ਕਾਊਂਟੀ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਇਆ। ਦਰਅਸਲ ਮੋਈਨ ਨੂੰ ਹੁਣ ਤਕ ਭਾਰਤ ਖਿਲਾਫ ਹੋਏ 3 ਟੈਸਟ 'ਚ ਖੇਡਣ ਦਾ ਮੌਕਾ ਨਹੀਂ ਮਿਲਿਆ। ਮੋਈਨ ਨੇ ਕਾਊਂਟੀ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੋਈਨ ਨੇ ਵਾਰਕਸ਼ਯਰ ਵਲੋਂ ਖੇਡਦੇ ਹੋਏ ਯਾਰਕਸ਼ਯਰ ਖਿਲਾਫ ਦੋਹਰਾ ਸੈਂਕੜਾ ਲਗਾਇਆ ਤੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾਇਆ। ਇਸ ਤੋਂ ਪਹਿਲਾਂ ਯਾਰਕਸ਼ਯਰ ਸਿਰਫ 216 ਦੌੜਾਂ 'ਤੇ ਆਲ ਆਊਟ ਹੋ ਗਈ। ਮੋਈਨ ਨੇ ਨਾ ਸਿਰਫ ਦੋਹਰਾ ਸੈਂਕੜਾ ਲਗਾਇਆ, ਉਸ ਨੇ ਓਪਨਰ ਮਿਸ਼ੇਲ ਨਾਲ 295 ਦੌੜਾਂ ਦੀ ਸਾਂਝੇਦਾਰੀ ਕੀਤੀ । ਮੋਈਨ ਨੇ 219 ਦੌੜਾਂ ਦੀ ਆਪਣੀ ਪਾਰੀ 'ਚ 380 ਗੇਂਦਾਂ ਦਾ ਸਾਹਮਣਾ ਕੀਤਾ, ਜਿਸ 'ਚ 27 ਚੌਕੇ ਤੇ 4 ਛੱਕੇ ਸ਼ਾਮਲ ਹਨ।