ਮੋਦੀ ''ਖੇਲੋ ਇੰਡੀਆ'' ਸਕੂਲ ਖੇਡਾਂ ਦਾ ਕਰਨਗੇ ਉਦਘਾਟਨ

01/31/2018 2:31:16 AM

ਨਵੀਂ ਦਿੱਲੀ— ਦੇਸ਼ ਦੇ ਪਹਿਲੇ 'ਖੇਲੋ ਇੰਡੀਆ' ਸਕੂਲ ਦੇ ਉਦਘਾਟਨ ਸਮਾਰੋਹ ਦਾ ਸਭ ਤੋਂ ਖਾਸ ਸੁੰਦਰਤਾ ਭਾਰਤ ਦੀ ਸਭ ਤੋਂ ਪੁਰਾਣੀ 'ਗੁਰੂ-ਚੇਲਾ ਪਰੰਪਰਾ' ਹੋਵੇਗੀ। 31 ਜਨਵਰੀ ਨੂੰ ਇੰਦਰਾ ਇਨਡੋਰ ਸਟੇਡੀਅਮ 'ਚ ਸਕੂਲ 'ਖੇਲੋ ਇੰਡੀਆ' ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਸ ਸਮਾਰੋਹ 'ਚ ਖੇਡ ਜਗਤ ਦੇ ਮਸ਼ਹੂਰ 'ਗੁਰੂ-ਚੇਲਾ' ਦੀ ਜੋੜੀਆਂ ਹਿੱਸਾ ਲੈਣਗੇ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਖੇਡ ਜਗਤ ਦੇ ਕੁਝ ਸ਼ਾਨਦਾਰ ਗੁਰੂ ਤੇ ਮਸ਼ਹੂਰ ਖਿਡਾਰੀਆਂ ਦੀ ਜੋੜੀ 'ਤੇ ਹੋਵੇਗੀ। ਇਸਦਾ ਮਕਸਦ ਇਸ ਗੱਲ ਨੂੰ ਨਿਸ਼ਚਤ ਕਰਨਾ ਹੈ ਕਿ ਜਿਨ੍ਹਾਂ ਦਿੱਗਜ ਖਿਡਾਰੀਆਂ ਨੂੰ ਉਨ੍ਹਾਂ ਦੇ ਜਿਨ੍ਹਾਂ ਕੋਚਾਂ ਨੇ ਖੇਡ ਦੀ ਬਰੀਕੀਆਂ ਸਿਖਾਈਆਂ ਉਸ ਸਨਮਾਨ ਦਿੱਤਾ ਜਾਵੇ।
199 ਸੋਨ, 199 ਚਾਂਦੀ ਤੇ 275 ਕਾਂਸੀ ਤਮਗੇ ਹੋਣਗੇ ਦਾਅ 'ਤੇ
ਹਫਤੇ ਤਕ ਚੱਲਣ ਵਾਲੇ ਇਸ ਅੰਡਰ-17 ਮੁਕਾਬਲਿਆਂ 'ਚ 16 ਖੇਡਾਂ ਦੇ ਖਿਡਾਰੀ ਹਿੱਸਾ ਲੈਣਗੇ। ਜਿਸ 'ਚ ਤੀਰਅੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਮੁੱਕੇਬਾਜ਼ੀ, ਫੁੱਟਬਾਲ, ਜਿਮਨਾਸਟਿਕ, ਹਾਕੀ, ਜੂਡੋ, ਕਬੱਡੀ, ਖੋ-ਖੋ, ਨਿਸ਼ਾਨੇਬਾਜ਼ੀ, ਤੈਰਾਕੀ, ਵਾਲੀਬਾਲ, ਵੇਟਲਿਫਟਿੰਗ ਤੇ ਕੁਸ਼ਤੀ ਸ਼ਾਮਲ ਹਨ। ਮੁਕਾਬਲਿਆਂ 'ਚ 199 ਸੋਨ, 199 ਚਾਂਦੀ ਤੇ 275 ਕਾਂਸੀ ਤਮਗੇ ਹੋਣਗੇ ਦਾਅ 'ਤੇ ਹਨ। ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਗੱਲ 'ਤੇ ਜ਼ਰੂਰ ਜੋਰ ਦਿੰਦੇ ਹੋਏ ਕਹਿਣਗੇ ਕਿ ਸਮਾਜ ਖੇਡਾਂ 'ਚ ਭਾਰਤ ਨੂੰ ਸਨਮਾਨ ਦਿਵਾਉਣ ਵਾਲੇ ਕੋਚਾਂ ਦਾ ਸਨਾਮਨ ਕਰੇ। ਖੇਡ ਮੰਤਰੀ ਨੇ ਕਿਹਾ ਕਿ ਸਾਡੇ ਸਾਹਮਣੇ ਕਈ ਇਸ ਤਰ੍ਹਾਂ ਦੀਆਂ ਉਦਾਹਰਣ ਹਨ ਜਿਸ 'ਚ ਕੋਚਾਂ ਨੇ ਵੱਡੀ ਭੂਮੀਕਾਂ ਨਿਭਾਈ ਹੈ ਤੇ ਭਾਰਤੀ ਖਿਡਾਰੀਆਂ ਨੂੰ ਸਫਲਤਾ ਹਾਸਲ ਕਰਵਾਈ ਹੈ।