ਮੋਦੀ ਨੇ ਲਗਾਤਾਰ ਚੌਥੇ IBSF ਵਿਸ਼ਵ ਖਿਤਾਬ ਜਿੱਤਣ ''ਤੇ ਅਡਵਾਨੀ ਨੂੰ ਦਿੱਤੀ ਵਧਾਈ

09/15/2019 10:44:09 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬਿਲੀਅਰਡਸ ਖਿਤਾਬ ਪੰਕਜ ਅਡਵਾਨੀ ਨੂੰ ਆਈ. ਬੀ. ਐੱਸ. ਐੱਫ. ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ 'ਚ ਲਗਾਤਾਰ ਤੀਜੇ ਖਿਤਾਬ ਜਿੱਤਣ ਦੇ ਲਈ ਵਧਾਈ ਦਿੱਤੀ। ਅਡਵਾਨੀ ਨੇ ਐਤਵਾਰ ਨੂੰ ਮੰਡਾਲੇ 'ਚ 150 ਅਪ ਪ੍ਰਾਰੂਪ 'ਚ ਲਗਾਤਾਰ ਚੌਥਾ ਵਿਸ਼ਵ ਖਿਤਾਬ ਜਿੱਤ ਕੇ ਆਪਣੇ ਵਿਸ਼ਵ ਖਿਤਾਬਾਂ ਦੀ ਸੰਖਿਆਂ ਨੂੰ 22 ਤਕ ਪਹੁੰਚਿਆ।


ਮੋਦੀ ਨੇ ਟਵਿਟਰ 'ਤੇ ਅਡਵਾਨੀ ਨੂੰ ਵਧਾਈ ਦਿੰਦੇ ਹੋਏ ਲਿਖਿਆ, ''ਪੰਕਜ ਅਡਵਾਨੀ ਨੂੰ ਵਧਾਈ। ਪੂਰੇ ਦੇਸ਼ ਨੂੰ ਤੁਹਾਡੀ ਉਪਲੱਬਧੀਆਂ 'ਤੇ ਮਾਣ ਹੈ। ਭਵਿੱਖ ਦੇ ਟੂਰਨਾਮੈਂਟ ਦੇ ਲਈ ਤੁਹਾਨੂੰ ਸ਼ੁੱਭਕਾਮਨਾਵਾਂ। ''

Gurdeep Singh

This news is Content Editor Gurdeep Singh