ਭਾਰਤੀ ਸੋਨ ਤਗਮਾ ਜੇਤੂ ਖਿਡਾਰੀਆਂ ਨੂੰ ਮੋਦੀ ਨੇ ਦਿੱਤੀ ਵਧਾਈ

04/08/2018 8:14:07 PM

ਨਵੀਂ ਦਿੱਲੀ—ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਆਯੋਜਿਤ 21ਵੇਂ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਜੇਤੂ ਖਿਡਾਰੀਆਂ ਨੂੰ ਐਤਵਾਰ ਨੂੰ ਵਧਾਈ ਦਿੱਤੀ। ਮੋਦੀ ਨੇ ਦਿੱਤੀ ਵਧਾਈ ਸੰਦੇਸ਼ 'ਚ ਕਿਹਾ ਕਿ ਆਰ ਵੈਂਕਟ ਰਾਹੁਲ ਦੁਆਰਾ ਸਵਰਣ ਜਿੱਤਣ 'ਤੇ ਸਾਨੂੰ ਮਾਣ ਹੈ। ਮੈਨੂੰ ਉਮੀਦ ਹੈ ਕਿ ਸਾਡੇ ਲਿਫਟਰਸ ਦੀ ਸ਼ਾਨਦਾਰ ਸਫਲਤਾ ਦੇ ਖੇਤਰ 'ਚ ਨੌਜਵਾਨਾਂ ਨੂੰ ਪ੍ਰੇਰਣਾ ਮਿਲੇਗੀ।
ਉਨ੍ਹਾਂ ਨੇ ਆਪਣੇ ਟਵਿਟ 'ਚ ਕਿਹਾ ਕਿ ਲਿਫਟਰਸ ਦੇ 69 ਕਿਲੋਗ੍ਰਾਮ ਭਾਰ ਵਰਗ 'ਚ ਗੋਲਡ ਮੈਡਲ ਜਿੱਤਣ 'ਤੇ ਦੇਸ਼-ਵਾਸੀਆਂ ਵੱਲੋਂ ਪੂਨਮ ਯਾਦਵ ਨੂੰ ਵਧਾਈ। ਨਿਸ਼ਾਨੇਬਾਜ਼ਾਂ ਨੂੰ ਵਧਾਈ ਦਿੰਦੇ ਹੋਏ ਪ੍ਰਧਾਨਮੰਤਰੀ ਨੇ ਕਿਹਾ ਕਿ ਸਾਡੇ ਨਿਸ਼ਾਨੇਬਾਜ 2018 ਰਾਸ਼ਟਰਮੰਡਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।
ਮਨੁ ਭਾਕਰ ਨੇ 10 ਮੀਟਰ ਮਹਿਲਾ ਏਅਰ ਪਿਸਟਲ ਮੁਕਬਾਲੇ 'ਚ ਆਪਣਾ ਫਾਰਮ ਬਰਕਰਾਰ ਰੱਖਦੇ ਹੋਏ ਗੋਲਡ ਮੈਡਲ ਜਿੱਤਿਆ ਹੈ। ਉਨ੍ਹਾਂ ਨੇ ਇਕ ਹੋਰ ਟਵਿਟ 'ਚ ਹੀਨਾ ਸਿੱਧੂ ਦੇ 10 ਮੀਟਰ ਮਹਿਲਾ ਏਅਰ ਪਿਸਟਲ ਮੁਕਾਬਲੇ 'ਚ ਰਜਤ ਮੈਡਲ ਜਿੱਤਣ ਦੀ ਖੁਸ਼ੀ ਵਿਅਕਤ ਕਰਦੇ ਹਏ ਕਿਹਾ ਕਿ ਹੀਨਾ ਨੂੰ ਵਧਾਈ ਦਿੱਤੀ। 
ਪ੍ਰਧਾਨਮੰਤਰੀ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਇਫਲ ਮੁਕਾਬਲੇ 'ਚ ਨਵੋਦਿਤ ਨਿਸ਼ਾਨੇਬਾਜ ਰਵੀ ਕੁਮਾਰ ਨੂੰ ਬ੍ਰੋਨਜ਼ ਮੈਡਲ ਜਿੱਤਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਹਰੇਕ ਭਾਰਤੀ ਉਨ੍ਹਾਂ ਦੀ (ਰਵੀ) ਸਫਲਤਾ 'ਤੇ ਮਾਨ ਮਹਿਸੂਸ ਕਰਦਾ ਹੈ। ਇਸ ਨੌਜਵਾਨ ਨਿਸ਼ਾਨੇਬਾਜ ਨੇ ਖੇਡ ਦੇ ਖੇਤਰ 'ਚ ਬਿਹਤਰੀਨ ਯੋਗਦਾਨ ਦਿੱਤਾ ਹੈ।