ਮਿਤਾਲੀ ਰਾਜ ਨੇ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

09/03/2019 2:27:19 PM

ਸਪੋਰਟਸ ਡੈਸਕ : ਭਾਰਤ ਦੀ ਵਨ ਡੇ ਅਤੇ ਟੈਸਟ ਟੀਮ ਦੀ ਕਪਤਾਨ ਕਪਤਾਨ ਮਿਤਾਲੀ ਰਾਜ ਨੇ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਮਿਤਾਲੀ ਨੇ 32 ਟੀ-20 'ਚ ਭਾਰਤ ਦੀ ਅਗਵਾਈ ਕੀਤੀ, ਜਿਨ੍ਹਾਂ ਵਿਚ 2012 (ਸ਼੍ਰੀਲੰਕਾ), 2014 (ਬੰਗਲਾਦੇਸ਼) ਅਤੇ 2016 (ਭਾਰਤ) 3 ਟੀ-20 ਮਹਿਲਾ ਵਰਲਡ ਕੱਪ ਸ਼ਾਮਲ ਹਨ।

ਮਿਤਾਲੀ ਭਾਰਤੀ ਟੀ-20 ਟੀਮ ਦੀ ਪਹਿਲੀ ਕਪਤਾਨ ਬਣਨ ਵਾਲੀ ਖਿਡਾਰਨ ਹੈ ਜਿਸ ਨੇ 2006 ਵਿਚ ਸਭ ਤੋਂ ਪਹਿਲਾਂ ਟੀ-20 ਟੀਮ ਦੀ ਅਗਵਾਈ ਕੀਤੀ। ਇੰਗਲੈਂਡ ਮਹਿਲਾ ਟੀਮ ਖਿਲਾਫ ਉਸ ਜਿੱਤ ਤੋਂ ਬਾਅਦ ਮਿਤਾਲੀ ਨੇ ਹੋਰ 88 ਮੈਚ ਖੇਡੇ, ਜਿਸ ਵਿਚ ਉਸ ਨੇ 2364 ਦੌਡ਼ਾਂ ਬਣਾਈਆਂ ਜੋਕਿ ਟੀ-20 ਮੁਕਾਬਲਿਆਂ ਵਿਚ ਕਿਸੇ ਭਾਰਤੀ ਮਹਿਲਾ ਖਿਡਾਰੀ ਵੱਲੋਂ ਬਣਾਈਆਂ ਸਭ ਤੋਂ ਵੱਧ ਦੌਡ਼ਾਂ ਹਨ। ਇੰਨਾ ਹੀ ਨਹੀਂ ਟੀ-20 ਕੌਮਾਂਤਰੀ ਵਿਚ 2000 ਦੌਡ਼ਾਂ ਪੂਰੀਆਂ ਕਰਨ ਵਾਲੀ ਮਿਤਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ।