ICC ਦਹਾਕੇ ਦੀਆਂ ਟੀਮਾਂ ’ਚ ਮਿਤਾਲੀ, ਝੂਲਨ, ਹਰਮਨਪ੍ਰੀਤ ਤੇ ਪੂਨਮ

12/28/2020 2:35:21 AM

ਦੁਬਈ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀਆਂ ਦਹਾਕੇ ਦੀ ਵਨ ਡੇ ਤੇ ਟੀ-20 ਬੀਬੀਆਂ ਦੀ ਟੀਮਾਂ ਵਿਚ ਭਾਰਤੀ ਵਨ ਡੇ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਤੇ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਸਮੇਤ ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਤੇ ਸਪਿਨਰ ਪੂਨਮ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ। ਦਹਾਕੇ ਦੀਆਂ ਟੀ-20 ਤੇ ਵਨ ਡੇ ਟੀਮਾਂ ਵਿਚ ਭਾਰਤ ਦੀਆਂ ਚਾਰ ਬੀਬੀਆਂ ਕ੍ਰਿਕਟਰਾਂ ਨੂੰ ਜਗ੍ਹਾ ਮਿਲੀ ਹੈ।
ਆਈ. ਸੀ. ਸੀ. ਨੇ ਐਤਵਾਰ ਨੂੰ ਬੀਬੀਆਂ ਦੀ ਵਨ ਡੇ ਅਤੇ ਟੀ-20 ਟੀਮਾਂ ਦਾ ਐਲਾਨ ਕੀਤਾ। ਆਈ. ਸੀ. ਸੀ. ਨੇ ਭਾਰਤ ਵਲੋਂ 2 ਅਨੁਭਵੀ ਖਿਡਾਰੀ ਮਿਤਾਲੀ ਰਾਜ ਅਤੇ ਝੂਲਨ ਨੂੰ ਮੌਜੂਦਾ ਦਹਾਕੇ ਦੀ ਬੀਬੀਆਂ ਦੀ ਵਨ ਡੇ ਟੀਮ ’ਚ ਚੁਣਿਆ ਹੈ। ਮਿਤਾਲੀ ਨੂੰ ਇੱਥੇ ਵਨ ਡੇ ਟੀਮ ’ਚ ਤੀਜੇ ਨੰਬਰ ਦੇ ਬੱਲੇਬਾਜ਼ ਦੇ ਰੂਪ ’ਚ ਚੁਣਿਆ ਗਿਆ ਹੈ ਉੱਥੇ ਹੀ ਝੂਲਨ ਨੂੰ ਬਤੌਰ ਅਨੁਭਵੀ ਗੇਂਦਬਾਜ਼ ਟੀਮ ’ਚ ਜਗ੍ਹਾ ਦਿੱਤੀ ਗਈ ਹੈ।
ਦਹਾਕੇ ਦੀ ਬੀਬੀਆਂ ਦੀ ਵਨ ਡੇ ਟੀਮ-
ਮੈਗ ਲੇਨਿੰਗ (ਆਸਟਰੇਲੀਆ), ਸਜੂੀ ਬੇਟਸ, ਮਿਤਾਲੀ ਰਾਜ, ਸਟੇਫਨੀ ਟੇਲਰ, ਸਾਰਾਹ ਟੇਲਰ (ਵਿਕਟਕੀਪਰ), ਐਲਿਸਾ ਪੈਰੀ, ਡੇਨ ਵਾਨ ਨਿਕਕਰ, ਮਾਰਿਜੇਨ ਕੈਪ, ਝੂਲਨ ਗੋਸਵਾਮੀ, ਅਨੀਸਾ ਮੁਹੰਮਦ।
ਦਹਾਕੇ ਦੀ ਬੀਬੀਆਂ ਦੀ ਟੀ-20 ਟੀਮ—
ਐਲਿਸਾ ਹੀਲੀ (ਵਿਕਟਕੀਪਰ), ਸੋਫੀ ਡਿਵਾਈਨ, ਸੂਜੀ ਬੇਟਸ, ਮੈਗ ਲੇਨਿੰਗ (ਕਪਤਾਨ), ਹਰਮਨਪ੍ਰੀਤ ਕੌਰ, ਸਟੇਫਨੀ ਟੇਲਰ, ਡਿਯਾਂਡ੍ਰਾ ਡਾਟਿਨ, ਐਲੀਸਾ ਪੈਰੀ, ਮੇਗਨ ਸ਼ਟ, ਪੂਨਮ ਯਾਦਵ ਤੇ ਅਨਿਆ ਸ਼ਬਸੋਲ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 
 

Gurdeep Singh

This news is Content Editor Gurdeep Singh