ਇਸ ਵਿਦੇਸ਼ੀ ਕ੍ਰਿਕਟਰ ਦੀ ਪਤਨੀ ਨੇ ਕੋਰੋਨਾ ਵਾਇਰਸ ਕਾਰਨ ਛੱਡਿਆ ਪਤੀ ਦਾ ਘਰ

03/17/2020 5:28:40 PM

ਸਪੋਰਟਸ ਡੈਸਕ— ਇਨ੍ਹਾਂ ਦਿਨਾਂ ’ਚ ਸਾਰੀ ਦੁਨੀਆ ’ਚ ਕੋਰੋਨਾ ਵਾਇਰਸ ਦਾ ਖੌਫ ਫੈਲਿਆ ਹੋਇਆ ਹੈ। ਇਸ ਖੌਫ ਕਾਰਨ ਜਿੱਥੇ ਖੇਡ ਪ੍ਰਤੀਯੋਗਿਤਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ ਤਾਂ ਕਈ ਟੂਰਨਾਮੈਂਟਸ ਦੀ ਤਰੀਕਾਂ ਨੂੰ ਅੱਗੇ ਵਧਾਇਆ ਗਿਆ ਹੈ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਮੈਕਲੇਘਨ ਪਾਕਿਸਤਾਨ ’ਚ ਪੀ. ਐੱਸ. ਐੱਲ. (ਪਾਕਿਸਤਾਨ ਸੁਪਰ ਲੀਗ) ਖੇਡਣ ਗਏ ਸਨ ਪਰ ਕੋਰੋਨਾ ਦੇ ਚਲਦੇ ਕਈ ਵਿਦੇਸ਼ੀ ਖਿਡਾਰੀ ਆਪਣੇ ਦੇਸ਼ ਪਰਤ ਗਏ। ਮਿਸ਼ੇਲ ਵੀ ਆਪਣੇ ਘਰ ਪਹੁੰਚੇ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ ’ਤੇ ਦਿੱਤੀ। ਘਰ ਪਹੁੰਚਣ ’ਤੇ ਉਨ੍ਹਾਂ ਨੂੰ ਆਪਣੀ ਪਤਨੀ ਮਿਸ਼ੇਲ ਨੇ ਅਜਿਹਾ ਸਵਾਗਤ ਕੀਤਾ ਜਿਸ ਬਾਰੇ ਉਨ੍ਹਾਂ ਕਦੀ ਸੋਚਿਆ ਵੀ ਨਹੀਂ ਸੀ। ਦਰਅਸਲ, ਜਿਵੇਂ ਹੀ ਮੈਕਲੇਘਨ ਆਪਣੇ ਘਰ ’ਚ ਦਾਖਲ ਹੋਏ ਉਨ੍ਹਾਂ ਨੂੰ ਫਿ੍ਰਜ ’ਤੇ ਇਕ ਨੋਟ ਮਿਲਿਆ। ਇਹ ਫਨੀ ਨੋਟ ਕਿਸੇ ਹੋਰ ਨੇ ਨਹੀਂ ਸਗੋਂ ਮਿਸ਼ੇਲ ਦੀ ਪਤਨੀ ਨੇ ਉਨ੍ਹਾਂ ਲਈ ਲਿਖ ਕੇ ਛੱਡਿਆ ਸੀ।

ਇਸ ਨੋਟ ’ਚ ਮੁੰਬਈ ਇੰਡੀਅਨਜ਼ ਦੇ ਖਿਡਾਰੀ ਮਿਸ਼ੇਲ ਦੀ ਪਤਨੀ ਜੋਰਜੀਆ ਇਗਲੈਂਡ ਨੇ ਲਿਖਿਆ ਸੀ, ਜਦੋਂ ਤੁਸੀਂ ਪਰੇਸ਼ਾਨ ਹੋਣ ਲੱਗੋ ਤਾਂ ਸਿਰਫ ਇੰਨਾ ਸੋਚੋ ਕਿ ਇਸ ਤੋਂ ਜ਼ਿਆਦਾ ਬੁਰਾ ਹੋ ਸਕਦਾ ਸੀ...ਹੁਣ ਘੱਟੋ-ਘੱਟ ਆਪਣੀ ਪਤਨੀ ਨਾਲ ਘਰ ’ਚ ਬੰਦ ਤਾਂ ਨਹੀਂ ਹੋ Love You...’’ ਮਿਸ਼ੇਲ ਨੇ ਆਪਣੀ ਪਤਨੀ ਦਾ ਇਹ ਖ਼ਤ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਫੈਨਜ਼ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਇਸ ਖ਼ਤ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘‘ਇੱਥੇ ਆ ਕੇ ਸਾਰਿਆਂ ਤੋਂ ਵੱਖ ਹੋ ਗਿਆ ਹਾਂ... ਕੋਰੋਨਾ ਦੀ ਵਜ੍ਹਾ ਨਾਲ ਮੇਰੀ ਪਤਨੀ ਇਹ ਨੋਟ ਛੱਡ ਕੇ ਕੁਝ ਹਫਤਿਆਂ ਲਈ ਆਪਣੇ ਮਾਤਾ-ਪਿਤਾ ਦੇ ਘਰ ਚਲੀ ਗਈ ਹੈ... 14 ਦਿਨਾਂ ਬਾਅਦ ਤੁਹਾਨੂੰ ਮਿਲਾਂਗਾ।’’ ਦੋਹਾਂ ਨੇ ਫਰਵਰੀ ’ਚ ਪੂਰੇ ਰੀਤੀ ਰਿਵਾਜਾਂ ਮੁਤਾਬਕ ਵਿਆਹ ਕੀਤਾ ਸੀ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ’ਚ ਵੀ ਕੋਰੋਨਾਵਾਇਰਸ ਕਾਰਨ ਘਰੇਲੂ ਕ੍ਰਿਕਟ ਚੈਂਪੀਅਨਸ਼ਿਪ ਪਲੰਕੇਟ ਸ਼ੀਲਡ ਰੱਦ ਕਰ ਦਿੱਤੀ ਗਈ ਹੈ। 

Tarsem Singh

This news is Content Editor Tarsem Singh