ਮਿਸ਼ੇਲ ਮਾਰਸ਼ ਦਾ ਹੋਇਆ ਆਪਰੇਸ਼ਨ

02/21/2019 2:22:52 PM

ਪਰਥ— ਖਰਾਬ ਲੈਅ ਨਾਲ ਜੂਝ ਰਹੇ ਮਿਸ਼ੇਲ ਮਾਰਸ਼ ਲਈ ਮੌਜੂਦਾ ਸੈਸ਼ਨ ਦੀ ਨਿਰਾਸ਼ਾ ਹੋਰ ਵੱਧ ਗਈ ਹੈ ਜਦੋਂ ਇਸ ਆਲਰਾਊਂਡਰ ਦੀ ਟ੍ਰੇਨਿੰਗ ਦੇ ਦੌਰਾਨ ਗ੍ਰੋਈਨ 'ਚ ਲੱਗੀ ਸੱਟ ਕਾਰਨ ਸਰਜਰੀ ਕਰਾਉਣੀ ਪਈ। ਆਸਟਰੇਲੀਆ ਦੀ ਟੈਸਟ, ਟੀ-20 ਅਤੇ ਵਨ ਡੇ ਟੀਮ ਤੋਂ ਬਾਹਰ ਕੀਤੇ ਗਏ 27 ਸਾਲ ਦੇ ਮਾਰਸ਼ ਨੂੰ ਨਿਊ ਸਾਊਥ ਵੇਲਸ ਦੇ ਖਿਲਾਫ ਮੈਚ ਤੋਂ ਪਹਿਲਾਂ ਪੱਛਮੀ ਆਸਟਰੇਲੀਆ ਦੇ ਪਰਥ 'ਚ ਟ੍ਰੇਨਿੰਗ ਦੇ ਦੌਰਾਨ ਗ੍ਰੋਈਨ 'ਚ ਸੱਟ ਲੱਗੀ ਸੀ।

ਪੱਛਮੀ ਆਸਟਰੇਲੀਆ ਦੇ ਅਧਿਕਾਰੀ ਨਿਕ ਜੋਨਸ ਨੇ ਬੁੱਧਵਾਰ ਨੂੰ ਕ੍ਰਿਕਟ ਆਸਟਰੇਲੀਆ ਦੀ ਵੈੱਬਸਾਈਟ ਨੂੰ ਕਿਹਾ, ''ਮਿਸ਼ੇਲ ਨੂੰ ਮਾਮੂਲੀ ਸਰਜਰੀ ਕਰਾਉਣੀ ਪਈ ਅਤੇ ਉਹ ਆਗਾਮੀ ਸ਼ੀਲਡ ਮੈਚ ਲਈ ਉਪਲਬਧ ਨਹੀ ਹੋਵੇਗਾ। ਉਨ੍ਹਾਂ ਕਿਹਾ, ''ਆਗਾਮੀ ਹਫਤੇ 'ਚ ਮਿਸ਼ੇਲ ਦੇ ਉਭਰਨ 'ਤੇ ਨਜ਼ਰ ਰੱਖੀ ਜਾਵੇਗੀ ਜਿਸ ਤੋਂ ਬਾਅਦ ਸ਼ੀਲਡ ਟਰਾਫੀ ਦੇ ਅੱਠਵੇਂ ਦੌਰ ਦੇ ਮੈਚ 'ਚ ਉਸ ਦੀ ਉਪਲਬਧਤਾ 'ਤੇ ਫੈਸਲਾ ਕੀਤਾ ਜਾਵੇਗਾ।

Tarsem Singh

This news is Content Editor Tarsem Singh