INDvAUS: ਆਸਟ੍ਰੇਲੀਆਈ ਉਪਕਪਤਾਨ ਨੂੰ ਪਹਿਲੇ ਟੈਸਟ ''ਚ ਨਹੀਂ ਮਿਲੀ ਜਗ੍ਹਾ

12/05/2018 1:03:22 PM

ਨਵੀਂ ਦਿੱਲੀ— ਆਸਟ੍ਰੇਲੀਆਈ ਕ੍ਰਿਕਟ ਟੀਮ ਨੇ ਭਾਰਤ ਖਿਲਾਫ ਵੀਰਵਾਰ ਤੋਂ ਸ਼ੁਰੂ ਹੋ ਰਹੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਲਈ ਆਖਰੀ ਇਲੈਵਨ ਘੋਸ਼ਿਤ ਕਰ ਦਿੱਤੀ ਹੈ। ਟੀਮ ਨੇ ਉਪਕਪਤਾਨ ਮਿਸ਼ੇਲ ਮਾਰਸ਼ ਨੂੰ ਬਾਹਰ ਕਰ ਦਿੱਤਾ ਗਿਆ ਹੈ ਉਥੇ ਪੀਟਰ ਹੈਂਡਸਕਾਮਬ ਨੂੰ ਟੀਮ 'ਚ ਜਗ੍ਹਾ ਮਿਲੀ ਹੈ। ਇਸ ਤੋਂ ਇਲਾਵਾ ਉਸਮਾਨ ਖਵਾਜ਼ਾ ਵੀ ਸਲਾਮੀ ਬੱਲੇਬਾਜ਼ ਦੇ ਰੂਪ 'ਚ ਟੀਮ 'ਚ ਵਾਪਸੀ ਹੋਈ ਹੈ। ਹੈਂਡਸਕਾਮਬ ਤੋਂ ਇਲਾਵਾ ਟ੍ਰੇਵਿਸ ਹੈੱਡ ਨੂੰ ਵੀ ਜਗ੍ਹਾ ਮਿਲੀ ਹੈ।

ਮਿਸ਼ੇਲ ਮਾਰਸ਼ ਨੂੰ ਬਾਹਰ ਕਰਨ ਤੇ ਆਸਟ੍ਰੇਲੀਆਈ ਗੇਂਦਬਾਜ਼ਾਂ 'ਤੇ ਦਬਾਅ ਵਧ ਗਿਆ ਹੈ। ਕ੍ਰਿਕਟ ਆਸਟ੍ਰੇਲੀਆ ਨੇ ਮਾਰਕਸ ਹੈਰਿਸ ਨੂੰ ਡੈਬਿਊ ਕਰਨ ਦਾ ਅਵਸਰ ਦਿੱਤਾ ਹੈ। ਕਪਤਾਨ ਟਿਮ ਪੇਨ ਨੇ ਕਿਹਾ ਕਿ ਮਾਰਸ਼ ਨੂੰ ਪ੍ਰਦਰਸ਼ਨ 'ਚ ਨਿਰੰਤਰਤਾ ਦੇ ਚੱਲਦੇ ਬਾਹਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸ਼ੈਫੀਲਡ ਸ਼ੀਲਡ ਕ੍ਰਿਕਟ 'ਚ ਖੇਡ ਕੇ ਉਹ ਆਪਣੀ ਫਾਰਮ ਹਾਸਲ ਕਰ ਲੈਣਗੇ।

ਹੈਂਡਸਕਾਮਬ ਨੇ ਪਿਛਲੇ ਹਫਤੇ ਵਿਕਟੋਰੀਆ ਲਈ ਖੇਡਦੇ ਹੋਏ ਦੋ ਹਾਫ ਸੈਂਚੁਰੀਆਂ ਲਗਾਈਆਂ ਹਨ। ਉਥੇ ਉਸ ਤੋਂ ਪਹਿਲਾਂ ਉਨ੍ਹਾਂ ਨੇ ਸੈਂਕੜਾ ਲਗਾ ਕੇ ਆਪਣੀ ਚੰਗੀ ਫਾਰਮ ਦੇ ਵੀ ਸੰਕੇਤ ਦਿੱਤੇ ਸਨ। ਪੇਨ ਨੇ ਪ੍ਰੈੱਸ ਕਾਨਫਰੈਂਸ 'ਚ ਕਿਹਾ,' ਸਾਨੂੰ ਪਤਾ ਹੈ ਕਿ ਮਿਸ਼ੇਲ ਕੋਲ ਪ੍ਰਤਿਭਾ ਹੈ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਸੀਰੀਜ਼ 'ਚ ਕਿਸੇ ਮੋਡ 'ਤੇ ਸਾਨੂੰ ਉਨ੍ਹਾਂ ਦੀ ਜ਼ਰੂਰਤ ਪਵੇਗੀ।'


suman saroa

Content Editor

Related News