ਮਿਸੇਸ ਧੋਨੀ ਨੇ ਸੋਸ਼ਲ ਮੀਡੀਆ 'ਤੇ ਮਚਾਈ ਹਲਚਲ, ਤਸਵੀਰਾਂ ਹੋ ਰਹੀਆਂ ਹਨ ਵਾਇਰਲ

09/11/2019 9:16:22 PM

ਨਵੀਂ ਦਿੱਲੀ— ਭਾਰਤੀ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਇਨ੍ਹਾ ਦਿਨੀਂ ਸੋਸ਼ਲ ਮੀਡੀਆ 'ਤੇ ਬਹੁਤ ਚਰਚਾ 'ਚ ਹੈ। ਪਿਛਲੇ ਕਾਫੀ ਸਮੇਂ ਤੋਂ ਸਾਕਸ਼ੀ ਦੀਆਂ ਬਹੁਤ ਖੂਬਸੂਰਤ ਤਸਵੀਰਾਂ ਮਾਹੀ ਦੇ ਫੈਂਸ ਦਾ ਧਿਆਨ ਖਿੱਚ ਰਹੀਆਂ ਹਨ। ਦਰਅਸਲ ਸਾਕਸ਼ੀ ਇਨ੍ਹਾ ਦਿਨ੍ਹਾਂ 'ਚ ਇਟਲੀ 'ਚ ਹੈ ਤੇ ਆਪਣੀ ਸਹੇਲੀ ਨਾਲ ਮਸਤੀ ਕਰ ਰਹੀ ਹੈ।


ਸਾਕਸ਼ੀ ਨੂੰ ਇਟਲੀ ਗਏ ਹੋਏ ਇਕ ਹਫਤੇ ਤੋਂ ਜ਼ਿਆਦਾ ਹੋ ਗਿਆ ਹੈ ਤੇ ਰੋਜ਼ਾਨਾ ਉਹ ਆਪਣੀ ਗਲੈਮਰਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ। ਇਸ ਤਰ੍ਹਾਂ ਦੀ ਹੀ ਇਕ ਤਸਵੀਰ ਮੰਗਲਵਾਰ ਨੂੰ ਸਾਹਮਣੇ ਆਈ ਜਦੋਂ ਉਹ ਯੈਲੋ ਡ੍ਰੈਸ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ।

 


ਇਸ ਤੋਂ ਪਹਿਲਾਂ ਸਾਕਸ਼ੀ ਨੇ ਸਕਰਟ ਤੇ ਟੋਪ ਪਾਏ ਹੋਏ ਵੀ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਉਹ ਆਪਣੀ ਸਹੇਲੀ ਦੇ ਨਾਲ ਮਸਤੀ ਕਰਦੇ ਦਿਖ ਰਹੀ ਹੈ।


ਕਦੀ ਲੰਚ ਕਰਦੇ ਤਾਂ ਕਦੀ ਡਿਨਰ ਕਰਦੇ ਹੋਏ ਸਾਕਸ਼ੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਟ੍ਰੈਂਡ 'ਚ ਬਣੀ ਹੈ। ਹਾਲਾਂਕਿ ਇਨ੍ਹਾ ਤਸਵੀਰਾਂ 'ਚ ਉਸਦੇ ਨਾਲ ਪਤੀ ਐੱਮ. ਐੱਸ. ਧੋਨੀ ਤੇ ਬੇਟੀ ਜੀਵਾ ਨਜ਼ਰ ਨਹੀਂ ਆ ਰਹੀ। ਇਹ ਦੋਵੇਂ ਉਸਦੇ ਨਾਲ ਹਨ ਜਾਂ ਘਰ, ਇਸ ਦੇ ਵਾਰੇ 'ਚ ਪਤਾ ਨਹੀਂ।


ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਕਰੀਬ 2 ਮਹੀਨੇ ਦੀ ਬ੍ਰੇਕ 'ਤੇ ਹਨ। ਮਾਹੀ ਨੇ ਆਖਰੀ ਮੈਚ ਨਿਊਜ਼ੀਲੈਂਡ ਵਿਰੁੱਧ ਵਿਸ਼ਵ ਕੱਪ ਸੈਮੀਫਾਈਨਲ 'ਚ ਖੇਡਿਆ ਸੀ। ਉਸ ਤੋਂ ਬਾਅਦ ਉਹ ਛੁੱਟੀ 'ਤੇ ਹੈ।

Gurdeep Singh

This news is Content Editor Gurdeep Singh