ਇਹ ਦਿੱਗਜ ਖਿਡਾਰੀ ਬਣ ਸਕਦਾ ਹੈ ਪਾਕਿਸਤਾਨ ਟੀਮ ਦਾ ਨਵਾਂ ਮੁੱਖ ਕੋਚ

08/10/2019 1:45:34 PM

ਸਪੋਰਟਸ ਡੈਸਕ- ਪਾਕਿਸਤਾਨ ਦੇ ਸਾਬਕਾ ਕਪਤਾਨ ਮਿਸਬਾਹ ਉਲ-ਹੱਕ ਟੀਮ ਦੇ ਨਵੇਂ ਮੁੱਖ ਕੋਚ ਬਣ ਸਕਦੇ ਹਨ। ਹਾਲ ਹੀ 'ਚ ਪਾਕਿਸਤਾਨ ਕ੍ਰਿਕੇਟ ਬੋਰਡ (ਪੀ. ਸੀ. ਬੀ) ਨੇ ਮੁੱਖ ਕੋਚ ਮਿਕੀ ਆਰਥਰ ਦੇ ਕਾਰਜਕਾਲ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਸੀ । ਪਾਕਿਸਤਾਨੀ ਮੀਡਿਆ ਰਿਪੋਰਟ ਮੁਤਾਬਕ ਪਾਕਿਸਤਾਨ ਟੀਮ ਦੇ ਨਵੇਂ ਮੁੱਖ ਕੋਚ ਬਣਨ ਦੀ ਦੌੜ 'ਚ ਸਾਬਕਾ ਕਪਤਾਨ ਮਿਸਬਾਹ ਉਲ-ਹੱਕ ਤੇ ਨਿਊਜ਼ੀਲੈਂਡ ਦੇ ਸਾਬਕ ਕੋਚ ਮਾਇਕ ਹੇਸਨ ਸ਼ਾਮਲ ਹਨ, ਪਰ ਮਿਸਬਾਹ ਉਲ-ਹੱਕ 'ਤੇ ਜ਼ਿਆਦਾ ਉਮੀਦ ਲਗਾਈ ਜਾ ਰਹੀ ਹੈ।
ਵਰਲਡ ਕੱਪ 'ਚ ਪਾਕਿਸਤਾਨ ਦੀ ਟੀਮ ਗਰੁੱਪ ਪੱਧਰ ਤੋਂ ਹੀ ਬਾਹਰ ਹੋ ਗਈ ਸੀ ਜਿਸ ਤੋਂ ਬਾਅਦ ਟੀਮ ਦੇ ਮੁੱਖ ਕੋਚ ਸਮੇਤ ਪੂਰੇ ਕੋਚਿੰਗ ਸਟਾਫ ਦੇ ਕਰਾਰ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ ਤੇ ਹੋਇਆ ਵੀ ਅਜਿਹਾ ਹੀ। ਪੀ. ਸੀ. ਬੀ ਨੇ ਆਰਥਰ ਦੇ ਨਾਲ-ਨਾਲ ਕੋਚਿੰਗ ਸਟਾਫ ਦੇ ਕਿਸੇ ਵੀ ਵਿਅਕਤੀ ਦੇ ਕਾਰਜਕਾਲ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਲਿਆ। ਮਿਸਬਾਹ ਨੇ 75 ਟੈਸਟ ਤੇ 162 ਵਨ-ਡੇ ਮੈਚਾਂ 'ਚ ਪਾਕਿਸਤਾਨ ਦੀ ਕਪਤਾਨੀ ਕੀਤੀ ਹੈ। ਉਨ੍ਹਾਂ ਨੇ 2010 'ਚ ਹੋਏ ਸਪਾਟ ਫਿਕਸਿੰਗ ਤੋਂ ਬਾਅਦ ਟੀਮ ਨੂੰ ਅੱਗੇ ਵਧਾਇਆ ਅਤੇ ਕਈ ਸਫਲਤਾਵਾਂ ਹਾਸਲ ਕਰਵਾਈਆਂ। ਦੂਜੀ ਪਾਸੇ ਹੇਸਨ ਨੇ ਵੀਰਵਾਰ ਨੂੰ ਟਵਿਟਰ 'ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕੋਚ ਦੇ ਅਹੁੱਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਉਹ ਸਿਰਫ ਇਕ ਸਤਰ ਹੀ ਪੰਜਾਬ ਦੇ ਕੋਚ ਰਹੇ ਤੇ ਅਸਤੀਫਾ ਦੇਣ ਦੇ ਕਾਰਨ ਉਨ੍ਹਾਂ ਦੇ ਨਾਮ ਨੂੰ ਵੀ ਇਸ ਰੇਸ 'ਚ ਸ਼ਾਮਲ ਹੋ ਗਿਆ ਹੈ। ਹੇਸਨ ਨਿਊਜ਼ੀਲੈਂਡ ਦੀ ਟੀਮ ਦੇ ਕੋਚ ਵੀ ਰਹਿ ਚੁੱਕੇ ਹਨ। ਸਮਾਚਾਰ ਪੱਤਰ ਮੁਤਾਬਕ ਬੀ. ਸੀ. ਸੀ. ਆਈ. ਨੇ ਵੀ ਟੀਮ ਦੇ ਮੁੱਖ ਕੋਚ ਅਹੁੱਦੇ ਲਈ ਅਰਜੀਆਂ ਮੰਗੀਆਂ ਸਨ ਤੇ ਇੰਟਕਵੀਯੂ ਲਈ ਬੁਲਾਏ ਗਏ ਆਖਰੀ ਤਿੰਨ ਉਮੀਦਵਾਰਾਂ 'ਚ ਹੇਸਨ ਦਾ ਨਾਂ ਵੀ ਸ਼ਾਮਲ ਹੈ।