ਮਿਸਬਾਹ ਨੇ ਕੀਤਾ ਪਾਕਿ ਦੇ ਮੁੱਖ ਚੋਣਕਾਰ ਦੇ ਅਹੁਦੇ ਤੋਂ ਹਟਣ ਦਾ ਫ਼ੈਸਲਾ, ਬਣੇ ਰਹਿਣਗੇ ਮੁੱਖ ਕੋਚ

10/14/2020 5:29:57 PM

ਕਰਾਚੀ (ਭਾਸ਼ਾ) : ਮਿਸਬਾਹ ਉਲ ਹੱਕ ਨੇ ਪਾਕਿਸਤਾਨ ਕ੍ਰਿਕਟ ਟੀਮ ਦੇ ਮੁੱਖ ਕੋਚ ਦੀ ਆਪਣੀ ਜਿੰਮੇਦਾਰੀਆਂ 'ਤੇ ਜ਼ਿਆਦਾ ਧਿਆਨ ਦੇਣ ਲਈ ਮੁੱਖ ਚੋਣਕਾਰ ਦੇ ਅਹੁਦੇ ਤੋਂ ਹੱਟਣ ਦਾ ਫ਼ੈਸਲਾ ਕੀਤਾ ਹੈ। ਮਿਸਬਾਹ ਨੇ ਬੁੱਧਵਾਰ ਨੂੰ ਲਾਹੌਰ ਵਿਚ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਸੂਚਿਤसਕਰ ਦਿੱਤਾ ਹੈ ਕਿ ਉਹ 30 ਨਵੰਬਰ ਨੂੰ ਮੁੱਖ ਚੋਣਕਾਰ ਦੇ ਅਹੁਦੇ ਤੋਂ ਹੱਟ ਜਾਣਗੇ। ਉਹ ਪਿਛਲੇ ਸਾਲ ਸਤੰਬਰ ਤੋਂ ਮੁੱਖ ਚੋਣਕਾਰ ਅਤੇ ਮੁੱਖ ਕੋਚ ਦੀ ਦੋਹਰੀ ਭੂਮਿਕਾ ਨਿਭਾ ਰਹੇ ਹਨ।

ਮਿਸਬਾਹ ਨੇ ਕਿਹਾ, 'ਮੈਂ ਜਿੰਬਾਬਵੇ ਖ਼ਿਲਾਫ਼ ਹੋਣ ਵਾਲੀ ਆਗਾਮੀ ਲੜੀ ਲਈ ਟੀਮ ਦੀ ਚੋਣ ਕਰਾਂਗਾ ਪਰ ਇਸ ਦੇ ਬਾਅਦ ਮੈਂ ਸਿਰਫ਼ ਮੁੱਖ ਕੋਚ ਦੀ ਆਪਣੀ ਭੂਮਿਕਾ 'ਤੇ ਹੀ ਧਿਆਨ ਕੇਂਦਰਿਤ ਕਰਣਾ ਚਾਹੁੰਦਾ ਹਾਂ।' ਇਸ ਸਾਬਕਾ ਕਪਤਾਨ ਨੇ ਕਿਹਾ ਕਿ ਉਹ ਬੋਰਡ ਜਾਂ ਕਿਸੇ ਹੋਰ ਦੇ ਦਬਾਅ ਵਿਚ ਮੁੱਖ ਚੋਣਕਾਰ ਦੇ ਅਹੁਦੇ ਤੋਂ ਨਹੀਂ ਹੱਟ ਰਹੇ ਹਨ। ਉਨ੍ਹਾਂ ਕਿਹਾ, 'ਇਹ ਪੂਰੀ ਤਰ੍ਹਾਂ ਨਾਲ ਮੇਰਾ ਖ਼ੁਦ ਦਾ ਫ਼ੈਸਲਾ ਹੈ। ਮੈਂ ਇਹ ਫ਼ੈਸਲਾ ਇਸ ਲਈ ਕੀਤਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਕ ਸਮੇਂ ਵਿਚ 2 ਮਹੱਤਵਪੂਰਣ ਭੂਮਿਕਾਵਾਂ ਨਿਭਾਉਣਾ ਆਸਾਨ ਨਹੀਂ ਹੈ। ਮੈਂ ਰਾਸ਼ਟਰੀ ਟੀਮ ਦੇ ਮੁੱਖ ਕੋਚ ਦੇ ਤੌਰ 'ਤੇ ਆਪਣਾ ਸਭ ਤੋਂ ਸਰਵਸ੍ਰੇਸ਼ਟ ਦੇਣਾ ਚਾਹੁੰਦਾ ਹਾਂ।'

ਮਿਸਬਾਹ ਨੇ ਕਿਹਾ, 'ਜਿਸ ਨੂੰ ਵੀ ਮੁੱਖ ਚੋਣਕਾਰ ਚੁਣਿਆ ਜਾਵੇਗਾ, ਮੈਂ ਉਸ ਦੇ ਨਾਲ ਪੂਰਾ ਸਹਿਯੋਗ ਕਰਾਂਗਾ ਅਤੇ ਪਾਕਿਸਤਾਨੀ ਟੀਮ ਨੂੰ ਹਰ ਇਕ ਪ੍ਰਾਰੂਪ ਵਿਚ ਸਿਖ਼ਰ 3 ਵਿਚ ਲਿਜਾਣ ਲਈ ਕੋਸ਼ਿਸ਼ ਕਰਾਂਗਾ।' ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਮੁੱਖ ਕਾਰਜਕਾਰੀ ਵਸੀਮ ਖ਼ਾਨ ਨੇ ਕਿਹਾ ਕਿ ਬੋਰਡ ਮਿਸਬਾਹ ਦੇ ਫ਼ੈਸਲੇ ਦਾ ਸਨਮਾਨ ਕਰਦਾ ਹੈ । ਖਾਨ ਨੇ ਕਿਹਾ, 'ਜਦੋਂ ਉਨ੍ਹਾਂ ਨੇ ਰਾਸ਼ਟਰੀ ਮੁੱਖ ਕੋਚ ਦਾ ਅਹੁਦਾ ਸੰਭਾਲਿਆ ਸੀ ਤਾਂ ਅਸੀਂ ਚਾਹੁੰਦੇ ਸੀ ਕਿ ਉਹ ਮੁੱਖ ਚੋਣਕਾਰ ਦੀ ਭੂਮਿਕਾ ਵੀ ਨਿਭਾਉਣ, ਕਿਉਂਕਿ ਹਾਲਾਤ ਹੀ ਅਜਿਹੇ ਸਨ।'

ਉਨ੍ਹਾਂ ਕਿਹਾ, 'ਰਾਸ਼ਟਰੀ ਟੀਮ ਦੇ ਮੁੱਖ ਕੋਚ ਦੇ ਰੂਪ ਵਿਚ ਉਨ੍ਹਾਂ ਨੇ ਆਪਣੀ ਤਰਜੀਹਾਂ ਦਾ ਫਿਰ ਤੋਂ ਮੁਲਾਂਕਣ ਕੀਤਾ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਸਿਰਫ਼ ਕੋਚਿੰਗ ਪੱਖ 'ਤੇ ਧਿਆਨ ਦੇ ਕੇ ਬਿਹਤਰ ਨਤੀਜਾ ਹਾਸਲ ਕਰ ਸਕਦੇ ਹਾਂ। ਸਾਨੂੰ ਉਨ੍ਹਾਂ ਦੀ ਇਸ ਸੋਚ ਦਾ ਸਮਰਥਨ ਕਰਣ ਵਿਚ ਖੁਸ਼ੀ ਹੈ।' ਖਾਨ ਨੇ ਕਿਹਾ ਕਿ ਮੁੱਖ ਚੋਣਕਾਰ ਦੀ ਜਲਦ ਹੀ ਨਿਯੁਕਤੀ ਕੀਤੀ ਜਾਵੇਗੀ। ਸਾਬਕਾ ਤੇਜ਼ ਗੇਂਦਬਾਜ ਸ਼ੋਏਬ ਅਖ਼ਤਰ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਨ੍ਹਾਂ ਦੀ ਮੁੱਖ ਚੋਣਕਾਰ ਅਹੁਦੇ ਲਈ ਬੋਰਡ ਨਾਲ ਗੱਲਬਾਤ ਚੱਲ ਰਹੀ ਹੈ। ਪੀ.ਸੀ.ਬੀ. ਨੇ ਹਾਲਾਂਕਿ ਇਸ ਦਾ ਖੰਡਨ ਕੀਤਾ ਸੀ।


cherry

Content Editor

Related News