ਮੀਰਾਬਾਈ ਦਾ ਓਲੰਪਿਕ ਖੇਡਣਾ ਤੈਅ, ਨੌਜਵਾਨ ਜੇਰੇਮੀ ਵੀ ਕਰ ਸਕਦੀ ਹੈ ਕੁਆਲੀਫਾਈ

03/21/2020 12:51:05 PM

ਨਵੀਂ ਦਿੱਲੀ— ਕੋਵਿਡ-19 ਮਹਾਮਾਰੀ ਕਾਰਨ ਵੇਟ ਲਿਫਟਿੰਗ ਦਾ ਓਲੰਪਿਕ ਕੁਆਲੀਫਾਈ ਸ਼ਡਿਊਲ ਭਾਵੇਂ ਹੀ ਉਥਲ-ਪੁਥਲ ਹੋ ਗਿਆ ਹੋਵੇ ਪਰ ਭਾਰਤ ਦੀ ਮੀਰਾਬਾਈ ਚਾਨੂ ਦਾ ਟੋਕੀਓ 'ਚ ਖੇਡਣਾ ਤੈਅ ਹੈ, ਜਦਕਿ ਨੌਜਵਾਨ ਜੇਰੇਮੀ ਲਾਲਰਿਨਨੁਗਾ ਵੀ ਕੁਆਲੀਫਾਈ ਕਰ ਸਕਦੀ ਹੈ। ਸਾਬਕਾ ਵਿਸ਼ਵ ਚੈਂਪੀਅਨ ਚਾਨੂ ਇਸ ਸਮੇਂ ਮਹਿਲਾਵਾਂ ਦੇ 49 ਕਿਲੋ ਭਾਰ ਵਰਗ 'ਚ ਵਿਸ਼ਵ ਰੈਂਕਿੰਗ 'ਚ ਤੀਜੇ ਸਥਾਨ 'ਤੇ ਹੈ। ਆਖਰੀ ਕੁਆਲੀਫਾਇੰਗ ਟੂਰਨਾਮੈਂਟ ਏਸ਼ੀਆਈ ਚੈਂਪੀਅਨਸ਼ਿਪ ਕੋਰੋਨਾ ਵਾਇਰਸ ਦੇ ਕਾਰਨ ਰੱਦ ਹੋ ਗਈਆਂ ਸਨ।

PunjabKesari

ਨਵੇਂ ਕੁਆਲੀਫਿਕੇਸ਼ਨ ਨਿਯਮਾਂ ਤਹਿਤ ਉਸ ਨੇ ਜ਼ਰੂਰੀ 6 ਮਹੀਨਿਆਂ 'ਚ 5 ਟੂਰਨਾਮੈਂਟਾਂ 'ਚ ਹਿੱਸਾ ਲੈ ਲਿਆ ਹੈ। ਕੌਮਾਂਤਰੀ ਵੇਟ ਲਿਫਟਿੰਗ ਮਹਾਸੰਘ ਦੇ ਕਾਰਜਕਾਰੀ ਬੋਰਡ ਦੀ 17 ਅਤੇ 18 ਮਾਰਚ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ 'ਚ ਆਈ. ਓ. ਸੀ. ਨੂੰ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟਾਂ ਦੀ ਜਾਣਕਾਰੀ ਦਿੱਤੀ। ਸੂਤਰਾਂ ਨੇ ਕਿਹਾ ਕਿ ਇਸ 'ਚ ਇਹ ਵੀ ਕਿਹਾ ਗਿਆ ਕਿ ਕੋਵਿਡ 19 ਮਹਾਮਾਰੀ ਕਾਰਣ 5 ਉਪ-ਮਹਾਦੀਪੀ ਚੈਂਪੀਅਨਸ਼ਿਪ ਰੱਦ ਹੋਣ ਕਾਰਨ ਕੁਆਲੀਫਿਕੇਸ਼ਨ ਸਥਾਨ ਤੈਅ ਹੋਣਗੇ। ਆਈ. ਓ. ਸੀ. ਕੌਮਾਂਤਰੀ ਓਲੰਪਿਕ ਵੇਟ ਲਿਫਟਿੰਗ ਮਹਾਸੰਘ ਦੇ ਸੁਝਾਵਾਂ 'ਤ ਆਖਰੀ ਫੈਸਲਾ ਲਵੇਗਾ।


Ranjit

Content Editor

Related News