ਮੀਰਾਬਾਈ ਚਾਨੂ ਨੇ ਏਸ਼ੀਆਈ ਖੇਡਾਂ ਤੋਂ ਨਾਂ ਵਾਪਸ ਲਿਆ

08/07/2018 2:42:08 PM

ਨਵੀਂ ਦਿੱਲੀ— ਭਾਰਤ ਨੂੰ ਅੱਜ ਕਰਾਰਾ ਝਟਕਾ ਲੱਗਾ ਜਦੋਂ ਤਮਗਿਆਂ ਦੀਆਂ ਉਮੀਦਾਂ 'ਚ ਸ਼ੁਮਾਰ ਮੌਜੂਦਾ ਵਿਸ਼ਵ ਅਤੇ ਰਾਸ਼ਟਰਮੰਡਲ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂ ਨੇ ਕਮਰ ਦਰਦ ਦਾ ਹਵਾਲਾ ਦਿੰਦੇ ਹੋਏ 18 ਅਗਸਤ ਤੋਂ ਸ਼ੁਰੂ ਹੋ ਰਹੀਆਂ ਏਸ਼ੀਆਈ ਖੇਡਾਂ ਤੋਂ ਨਾਂ ਵਾਪਸ ਲੈ ਲਿਆ ਹੈ। ਮੀਰਾਬਾਈ ਨੇ ਭਾਰਤੀ ਵੇਟਲਿਫਟਰ ਮਹਾਸੰਘ ਨੂੰ ਈ-ਮੇਲ ਭੇਜ ਕੇ ਇਨ੍ਹਾਂ ਖੇਡਾਂ ਤੋਂ ਬਾਹਰ ਹੋਣ ਦੀ ਬੇਨਤੀ ਕੀਤੀ ਹੈ।

ਮਹਾਸੰਘ ਦੇ ਜਨਰਲ ਸਕੱਤਰ ਸਹਿਦੇਵ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਮਰ ਦਰਦ ਅਤੇ ਓਲੰਪਿਕ ਕੁਆਲੀਫਾਇਰ ਦੀਆਂ ਤਿਆਰੀਆਂ ਲਈ ਉਸ ਨੇ ਸਮਾਂ ਮੰਗਿਆ ਹੈ ਅਤੇ ਇਨ੍ਹਾਂ ਖੇਡਾਂ ਤੋਂ ਬਾਹਰ ਹੋਣ ਦੀ ਬੇਨਤੀ ਕੀਤੀ ਹੈ। ਯਾਦਵ ਨੇ ਕਿਹਾ, ''ਇਹ ਸਹੀ ਹੈ ਕਿ ਮੀਰਾਬਾਈ ਚਾਨੂ ਨੇ ਏਸ਼ੀਆਈ ਖੇਡਾਂ ਤੋਂ ਨਾਂ ਵਾਪਸ ਲੈਣ ਲਈ ਸਾਨੂੰ ਅੱਜ ਈਮੇਲ ਭੇਜੀ ਹੈ। ਉਸ ਨੇ ਕਿਹਾ ਕਿ ਉਹ ਕਮਰ ਦਰਦ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣਾ ਚਾਹੁੰਦੀ ਹੈ ਅਤੇ ਓਲੰਪਿਕ ਕੁਆਲੀਫਾਇਰ ਲਈ ਉਸ ਨੇ ਤਿਆਰੀ ਕਰਨੀ ਹੈ।'' ਉਨ੍ਹਾਂ ਕਿਹਾ ਕਿ ਮਹਾਸੰਘ ਲਈ ਇਹ ਕਰਾਰਾ ਝਟਕਾ ਹੈ। ਉਸ ਤੋਂ ਤਮਗਾ ਹੀ ਨਹੀਂ ਸਗੋਂ ਸੋਨ ਤਮਗੇ ਦੀ ਉਮੀਦ ਸੀ। ਪਰ ਇਹ ਖੇਡ ਦਾ ਹਿੱਸਾ ਹੈ ਅਤੇ ਇਸ 'ਤੇ ਕਿਸੇ ਦਾ ਕੰਟਰੋਲ ਨਹੀਂ ਹੈ।


Related News