ਮਿਨਰਵਾ ਨੇ ਕੀਤਾ ਮੈਚ ਦਾ ਬਾਈਕਾਟ, ਸੁਪਰ ਕੱਪ ਕੁਆਲੀਫਿਕੇਸ਼ਨ ਮੈਚ ਰੱਦ

03/16/2019 10:01:04 AM

ਭੁਵਨੇਸ਼ਵਰ— ਮਿਨਰਵਾ ਪੰਜਾਬ ਐੱਫ.ਸੀ. ਦੇਸ਼ ਦੇ ਨਾਕਆਊਟ ਫੁੱਟਬਾਲ ਟੂਰਨਾਮੈਂਟ ਸੁਪਰ ਕੱਪ ਦੇ ਕੁਲਾਈਫਿਕੇਸ਼ਨ ਰਾਊਂਡ ਦੇ ਪਹਿਲੇ ਮੈਚ 'ਚ ਖੇਡਣ ਨਹੀਂ ਪਹੁੰਚੀ ਜਿਸ ਨਾਲ ਰਾਸ਼ਟਰੀ ਮਹਾਸੰਘ ਨੇ ਇਸ ਕਦਮ ਨੂੰ ਅਜੀਬੋਗਰੀਬ ਅਤੇ ਨਾ ਮੰਨਣਯੋਗ ਕਰਾਰ ਦਿੱਤਾ। ਅੱਠ ਆਈ ਲੀਗ ਕਲੱਬਾਂ ਨੇ ਸਰਬ ਭਾਰਤੀ ਫੁੱਟਬਾਲ ਮਹਾਸੰਘ 'ਤੇ ਗਲਤ ਵਿਵਹਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਸੀ, ਉਦੋਂ ਤੋਂ ਹੀ ਇਸ ਦੇ ਆਯੋਜਨ 'ਤੇ ਬੇਯਕੀਨੀ ਦੇ ਬੱਦਲ ਛਾ ਗਏ ਸਨ। ਦਿਲਚਸਪ ਗੱਲ ਹੈ ਕਿ ਵਿਰੋਧ ਕਰ ਰਹੀ ਪੰਜਾਬ ਦੀ ਟੀਮ ਸ਼ੁੱਕਰਵਾਰ ਨੂੰ ਪੁਣੇ ਸਿਟੀ ਐੱਫ.ਸੀ. ਦੇ ਖਿਲਾਫ ਮੁਕਾਬਲੇ ਲਈ ਨਹੀਂ ਉਤਰੀ ਜਿਸ ਕਾਰਨ ਮੈਚ ਰੱਦ ਕਰਨਾ ਪਿਆ।

Tarsem Singh

This news is Content Editor Tarsem Singh