ਮੇਰੇ ਪੁਤਲੇ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਮਿਲੇਗੀ : ਮਿਲਖਾ

09/27/2017 2:44:06 PM

ਚੰਡੀਗੜ੍ਹ, (ਬਿਊਰੋ)— ਮਹਾਨ ਐਥਲੀਟ ਮਿਲਖਾ ਸਿੰਘ ਨੇ ਮੰਗਲਵਾਰ ਨੂੰ ਆਪਣੇ ਮੋਮ ਦੇ ਪੁਤਲੇ ਦੀ ਘੁੰਡ ਚੁਕਾਈ ਕਰਨ ਦੇ ਬਾਅਦ ਕਿਹਾ ਕਿ ਉਨ੍ਹਾਂ ਦੀ ਮੌਤ ਦੇ ਬਾਅਦ ਵੀ ਇਹ ਪੁਤਲਾ ਲੋਕਾਂ ਨੂੰ ਪ੍ਰੇਰਿਤ ਕਰੇਗਾ। 
ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ 85 ਸਾਲਾ ਮਿਲਖਾ ਸਿੰਘ ਨੇ ਉਪਰੋਕਤ ਗੱਲ ਕਹੀ। ਮਿਲਖਾ ਸਿੰਘ ਨੇ ਪੁਤਲੇ ਨੂੰ ਇਕ ਦਸੰਬਰ ਤੋਂ ਦਿੱਲੀ 'ਚ ਖੁਲ੍ਹ ਰਹੇ ਮੈਡਮ ਤੁਸਾਦ ਮੋਮ ਅਜਾਇਬਘਰ 'ਚ ਲਗਾਇਆ ਜਾਵੇਗਾ। ਅਜਾਇਬਘਰ ਦੇ ਖੇਡ ਖੇਤਰ 'ਚ ਲੱਗਣ ਵਾਲੇ ਪੁਤਲੇ 'ਚ ਮਿਲਖਾ ਸਿੰਘ ਦੌੜਦੇ ਹੋਏ ਦਿਖਣਗੇ। ਇਸ ਪੋਜ਼ ਨੂੰ 1958 ਦੇ ਰਾਸ਼ਟਰ ਮੰਡਲ ਖੇਡਾਂ 'ਚੋਂ ਲਿਆ ਗਿਆ ਹੈ ਜਿਸ 'ਚ ਉਹ ਜੇਤੂ ਰਹੇ ਸਨ।