ਮਾਈਕ ਬ੍ਰਾਇਨ ਨੇ 17ਵਾਂ ਗ੍ਰੈਂਡਸਲੈਮ ਜਿੱਤਿਆ, ਭਰਾ ਬਾਬ ਦੇ ਬਿਨਾ ਰਿਹਾ ਇਹ ਪਹਿਲਾ ਖਿਤਾਬ

07/15/2018 3:55:58 PM

ਲੰਡਨ— ਜੁੜਵਾ ਭਰਾ ਬਾਬ ਬ੍ਰਾਇਨ ਦੀ ਸੱਟ ਦੇ ਕਾਰਨ ਮਾਈਕ ਬ੍ਰਾਇਨ ਵਿੰਬਲਡਨ 'ਚ ਨਵੇਂ ਜੋੜੀਦਾਰ ਦੇ ਨਾਲ ਉਤਰੇ ਅਤੇ ਉਨ੍ਹਾਂ ਨੇ ਪੁਰਸ਼ ਡਬਲਜ਼ 'ਚ ਰਿਕਾਰਡ ਦੀ ਬਰਾਬਰੀ ਕਰਦੇ ਹੋਏ 17ਵਾਂ ਗ੍ਰੈਂਡਸਲੈਮ ਖਿਤਾਬ ਜਿੱਤ ਲਿਆ। ਭਰਾ ਬਾਬ ਦੇ ਬਿਨਾ ਇਹ ਮਾਈਕ ਦਾ ਪਹਿਲਾ ਖਿਤਾਬ ਹੈ।

ਮਾਈਕ ਅਤੇ ਜੈਕ ਸੋਕ ਦੀ ਅਮਰੀਕੀ ਜੋੜੀ ਨੇ ਇਕੱਠਿਆਂ ਸਿਰਫ ਦੂਜਾ ਟੂਰਨਾਮੈਂਟ ਖੇਡਦੇ ਹੋਏ ਦੱਖਣੀ ਅਫਰੀਕਾ ਦੇ ਰਾਵੇਨ ਕਲਾਸੇਨ ਅਤੇ ਨਿਊਜ਼ੀਲੈਂਡ ਦੇ ਮਾਈਕਲ ਵੀਨਸ ਦੀ ਜੋੜੀ ਨੂੰ ਸਖਤ ਮੁਕਾਬਲੇ 'ਚ 6-3, 6-7 (7), 6-3, 5-7, 7-5 ਨਾਲ ਹਰਾਇਆ। ਚਾਲੀ ਸਾਲਾਂ ਦੇ ਮਾਈਕ ਆਲ ਇੰਗਲੈਂਡ ਕਲੱਬ 'ਚ ਓਪਨ ਡਬਲਜ਼ ਯੁੱਗ 'ਚ ਖਿਤਾਬ ਜਿੱਤਣ ਵਾਲੇ ਸਭ ਤੋਂ ਜ਼ਿਆਦਾ ਉਮਰ ਦੇ ਖਿਡਾਰੀ ਹਨ। ਮਾਈਕ ਨੇ ਵਿੰਬਲਡਨ ਦੇ ਤਿੰਨ ਹੋਰ ਖਿਤਾਬ ਸਣੇ ਕੁੱਲ 16 ਗ੍ਰੈਂਡਸਲੈਮ ਆਪਣੇ ਭਰਾ ਬਾਬ ਦੇ ਨਾਲ ਜਿੱਤੇ ਹਨ ਜੋ ਕਮਰ ਦੀ ਸੱਟ ਕਾਰਨ ਖੇਡ ਮੈਦਾਨ ਤੋਂ ਬਾਹਰ ਹੈ।