ਮਾਇਕਲ ਹਸੀ ਨੇ ਚੁਣੀ ਆਪਣੀ ਡ੍ਰੀਮ ਚੇਨਈ ਸੁਪਰ ਕਿੰਗਜ ਦੀ ਟੀਮ

12/29/2017 8:15:47 PM

ਨਵੀਂ ਦਿੱਲੀ— ਆਸਟਰੇਲੀਆ ਦੇ ਸਾਬਕਾ ਖਿਡਾਰੀ ਮਾਇਕਲ ਹਸੀ ਨੇ ਭਾਰਤ ਦੇ ਖੱਬੇ ਹੱਥ ਦੇ ਬੱਲੇਬਾਜ਼ ਸੁਰੈਸ਼ ਰੈਨਾ ਨੂੰ ਟੀ-20 ਕ੍ਰਿਕਟ 'ਚ ਬੱਲੇਬਾਜ਼ੀ ਕ੍ਰਮ 'ਚ ਨੰਬਰ 3 ਦਾ ਬਿਹਤਰੀਨ ਬੱਲੇਬਾਜ਼ ਦੱਸਿਆ। ਹਸੀ ਖੁਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਕਰੀਅਰ ਦੌਰਾਨ ਚੇਨਈ ਸੁਪਰ ਕਿੰਗਜ ਫ੍ਰੈਚਾਇਜ਼ੀ ਦਾ ਹਿੱਸਾ ਰਿਹਾ ਹੈ ਅਤੇ ਰੈਨਾ ਦੇ ਨਾਲ ਵੀ ਖੇਡ ਚੁੱਕਾ ਹੈ। ਉਸ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸ਼ਾਂਤ ਸੰਭਾਅ ਦੀ ਵੀ ਸਹਾਰਨਾ ਕੀਤੀ।
ਹਸੀ ਜਿਸ ਨੂੰ ਮਿਸਟਰ ਕ੍ਰਿਕਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਆਈ. ਪੀ. ਐੱਲ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਤੀ 'ਚ ਉਹ ਤੀਜੇ ਨੰਬਰ 'ਤੇ ਹੈ। ਹਸੀ ਨੇ ਆਈ. ਪੀ. ਐੱਲ. 'ਚ 1768 ਦੌੜਾਂ ਬਣਾਈਆਂ। ਸੂਚੀ 'ਚ 3699 ਦੌੜਾਂ ਦੇ ਨਾਲ ਸੁਰੈਸ਼ ਰੈਨਾ ਸਿਖਰ 'ਤੇ ਹੈ ਜਦਕਿ 2987 ਦੌੜਾਂ ਦੇ ਨਾਲ ਧੋਨੀ ਦੂਜੇ ਸਥਾਨ 'ਤੇ ਹੈ।
ਇਹ ਹੈ ਮਾਇਕਲ ਹਸੀ ਦੀ ਚੇਨਈ ਸੁਪਰ ਕਿੰਗਜ ਡੀ ਡ੍ਰੀਮ ਟੀਮ
ਮੈਥਯੂ ਹੇਡਨ, ਮੁਰਲੀ ਵਿਜੇ, ਸੁਰੈਸ਼ ਰੈਨਾ, ਐੱਮ. ਐੱਸ. ਧੋਨੀ (ਕਪਤਾਨ), ਡ੍ਰਵੇਨ ਬ੍ਰਾਵੋ, ਐਲਬੀ ਮੋਰਕਲ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੁਥੈਯਾ ਮੁਰਲੀਧਰਨ, ਮੋਹਿਤ ਸ਼ਰਮਾ ਅਤੇ ਡਗ ਬੋਲਿੰਗਰ। ਜ਼ਿਕਰਯੋਗ ਹੈ ਕਿ ਇਹ ਟੀਮ ਲਗਭਗ ਕਦੇ ਚੇਨਈ ਸੁਪਰ ਕਿੰਗਜ ਲਈ ਖੇਡ ਚੁੱਕੀ ਹੈ।