ਮਾਈਕਲ ਕਲਾਰਕ ਦਾ ਬਿਆਨ- ਸਮਿਥ ਨਹੀਂ ਇਹ ਖਿਡਾਰੀ ਬਣੇ ਆਸਟਰੇਲੀਆਈ ਕਪਤਾਨ

03/31/2021 7:26:40 PM

ਸਪੋਰਟਸ ਡੈਸਕ— ਸਟੀਵ ਸਮਿਥ ਦੇ ਕਪਤਾਨ ਵਾਲੇ ਬਿਆਨ ਦੇ ਬਾਅਦ ਇਕ ਵਾਰ ਫਿਰ ਆਸਟਰੇਲੀਆਈ ਟੀਮ ਦੀ ਕਪਤਾਨੀ ਨੂੰ ਲੈ ਕੇ ਬਹਿਸ ਤੇਜ਼ ਹੋ ਗਈ ਹੈ। ਇਹ ਬਹਿਸ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਇਸ ਸਾਲ ਭਾਰਤ ’ਚ ਟੀ-20 ਵਰਲਡ ਕੱਪ ਦਾ ਆਯੋਜਨ ਹੋਣਾ ਹੈ ਤੇ ਆਸਟਰੇਲੀਆ ਕੋਲ ਚੰਗੇ ਕਪਤਾਨ ਦੀ ਕਮੀ ਹੈ। ਹੁਣ ਇਸ ਕਪਤਾਨ ਵਾਲੇ ਮੁੱਦੇ ’ਤੇ ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਆਪਣਾ ਬਿਆਨ ਦਿੱਤਾ ਹੈ। ਮਾਈਕਲ ਕਲਾਰਕ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਕਪਤਾਨ ਬਣਾਉਣ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਦਿੱਲੀ ਕੈਪੀਟਲਸ ਦੇ ਕੋਚ ਪੋਂਟਿੰਗ ਦਾ ਬਿਆਨ- ਕਪਤਾਨੀ ਨਾਲ ਪੰਤ ਦੀ ਖੇਡ ’ਚ ਆਵੇਗਾ ਨਿਖਾਰ

ਮਾਈਕਲ ਕਲਾਰਕ ਨੇ ਆਪਣੇ ਬਿਆਨ ’ਚ ਕਿਹਾ ਕਿ ਪੈਟ ਕਮਿੰਸ ਆਸਟਰੇਲੀਆਈ ਟੀਮ ਦੀ ਕਪਤਾਨੀ ਲਈ ਸਭ ਤੋਂ ਵਧੀਆ ਉਮੀਦਵਾਰ ਹੋਣਗੇ। ਕਮਿੰਸ ਨੇ ਆਸਟਰੇਲੀਆ ਦੀ ਕਪਤਾਨੀ ਨੂੰ ਲੈ ਕੇ ਆਪਣੀ ਕੋਈ ਇੱਛਾ ਪ੍ਰਗਟ ਨਹੀਂ ਕੀਤੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਨਿਕਲਦਾ ਕਿ ਉਹ ਕਪਤਾਨ ਨਹੀਂ ਬਣਨਾ ਚਾਹੁੰਦੇ। ਕਮਿੰਸ ਨੇ ਆਪਣੇ ਮੂੰਹ ਤੋਂ ਕੁਝ ਵੀ ਨਹੀਂ ਕਿਹਾ ਪਰ ਉਨ੍ਹਾਂ ’ਚ ਅਗਵਾਈ ਕਰਨ ਦੀ ਸਮਰਥਾ ਹੈ।

ਕਲਾਰਕ ਨੇ ਅੱਗੇ ਕਿਹਾ ਕਿ ਮੈਂ ਉਨ੍ਹਾਂ ਨੂੰ ਨਿਊਸਾਊਥ ਵੇਲਸ ਲਈ ਕਪਤਾਨੀ ਕਰਦੇ ਹੋਏ ਦੇਖਿਆ ਹੈ ਤੇ ਮੇਰਾ ਇਹ ਮੰਨਣਾ ਹੈ ਕਿ ਉਹ ਆਸਟਰੇਲੀਆ ਲਈ ਤਿੰਨੋ ਫ਼ਾਰਮੈਟ ’ਚ ਕਪਤਾਨੀ ਕਰ ਸਕਦੇ ਹਨ। ਉਹ ਟੀਮ ਦੇ ਰੈਗੁਲਰ ਗੇਂਦਬਾਜ਼ ਹਨ। ਮੈਂ ਆਪਣੇ ਸ਼ਬਦਾਂ ਨਾਲ ਜ਼ਾਹਰ ਕਰ ਦਿੱਤਾ ਹੈ ਕਿ ਮੈਂ ਕਿਸ ਖਿਡਾਰੀ ਨੂੰ ਟੀਮ ਦਾ ਕਪਤਾਨ ਬਣਦਾ ਦੇਖਣਾ ਚਾਹੁੰਦਾ ਹਾਂ। ਉਹ ਤਿੰਨੇ ਫ਼ਾਰਮੈਟ ਲਈ ਫ਼ਿੱਟ ਹੈ ਤੇ ਬੜੀ ਹੀ ਸਿਆਣਪਤਾ ਨਾਲ ਗੇਂਦਬਾਜ਼ੀ ਦੇ ਨਾਲ ਕਪਤਾਨੀ ਵੀ ਕਰ ਸਕਦਾ ਹੈ।
ਇਹ ਵੀ ਪੜ੍ਹੋ : ਧਵਨ ਨੇ ਚਾਹਲ ਦੀ ਵਾਈਫ਼ ਧਨਸ਼੍ਰੀ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

ਜ਼ਿਕਰਯੋਗ ਹੈ ਕਿ ਹਾਲ ਹੀ ’ਚ ਸਟੀਵ ਸਮਿਥ ਨੇ ਬਿਆਨ ਦਿੱਤਾ ਸੀ ਕਿ ਜਿਸ ’ਚ ਉਨ੍ਹਾਂ ਨੇ ਆਪਣੀ ਇੱਛਾ ਪ੍ਰਗਟਾਈ ਸੀ ਕਿ ਉਹ ਇਕ ਵਾਰ ਫਿਰ ਤੋਂ ਆਸਟਰੇਲੀਆ ਦੀ ਕਪਤਾਨੀ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਸਮਿਥ ਦੇ ਇਸ ਬਿਆਨ ’ਤੇ ਕਿਹਾ ਕਿ ਅਜੇ ਟੀਮ ’ਚ ਉਸ ਦੀ ਕਪਤਾਨੀ ਲਈ ਜਗ੍ਹਾ ਨਹੀਂ ਹੈ ਕਿਉਂਕਿ ਟੀਮ ਕੋਲ ਟਿਮ ਪੇਨ ਤੇ ਐਰੋਨ ਫ਼ਿੰਚ ਦੇ ਰੂਪ ’ਚ ਕਪਤਾਨ ਮੌਜੂਦ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh