AUS ਦੇ ਸਾਬਕਾ ਕ੍ਰਿਕਟਰ ਕਲਾਰਕ ਦੀ ਧੀ ਹੈ ਅਸਥਮਾ ਪੇਸ਼ੰਟ, ਸੁਣਾਈ ਭਾਵੁਕ ਦਾਸਤਾਂ

08/02/2019 4:46:27 PM

ਨਵੀਂ ਦਿੱਲੀ— ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਮਾਈਕਲ ਕਲਾਰਕ ਦੀ ਧੀ ਕੇਸਲੀ ਛੋਟੀ ਉਮਰ ਤੋਂ ਹੀ ਅਸਥਮਾ ਦੀ ਮਰੀਜ਼ ਹੈ। ਕਲਾਰਕ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਘਰ 'ਚ ਖੇਡਦੇ ਹੋਏ ਬੇਹੋਸ਼ ਹੋ ਗਈ ਸੀ। ਕਲਾਰਕ ਨੇ ਧੀ ਦੀ ਬੀਮਾਰੀ ਅਤੇ ਉਸ ਦੇ ਇਲਾਜ ਦੌਰਾਨ ਹੋਈ ਪਰੇਸ਼ਾਨੀਆਂ ਬਾਰੇ ਆਪਣੇ ਤਜਰਬੇ ਇਕ ਸ਼ੋਅ ਦੌਰਾਨ ਦੱਸੇ।

ਭਾਵੁਕ ਹੋਏ ਕਲਾਰਕ ਨੇ ਕਿਹਾ-ਮੈਂ ਹਮੇਸ਼ਾ ਵਪਾਰ ਕਰਨ 'ਚ ਦਿਲਚਸਪੀ ਰਖਦਾ ਸੀ। ਆਪਣੇ ਕਰੀਅਰ ਦੇ ਆਖ਼ਰੀ 4-5 ਸਾਲਾਂ 'ਚ ਜਦੋਂ ਮੈਂ ਆਸਟਰੇਲੀਆ ਦਾ ਕਪਤਾਨ ਸੀ, ਮੈਂ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰਾਂ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਇਕ ਦਿਨ, ਮੇਰੀ ਤਿੰਨ ਸਾਲ ਦੀ ਧੀ ਨੂੰ ਅਸਥਮਾ ਦਾ ਦੌਰਾ ਪਿਆ ਅਤੇ ਉਸ ਨੂੰ ਸਾਹ ਲੈਣ 'ਚ ਸਮੱਸਿਆ ਹੋਣ ਲੱਗੀ। ਉਸ ਸਮੇਂ ਮੈਨੂੰ ਨਹੀਂ ਪਤਾ ਸੀ ਕਿ ਉਹ ਅਸਥਮਾ ਨਾਲ ਪੀੜਤ ਸੀ ਅਤੇ ਨਾ ਹੀ ਮੈਨੂੰ ਅਤੇ ਮੇਰੀ ਪਤਨੀ ਨੂੰ ਅਸਥਮਾ ਸੀ।

ਕਲਾਰਕ ਨੇ ਕਿਹਾ- ਮੈਂ ਆਪਣੀ ਧੀ ਦੀ ਹਾਲਤ ਵੇਖ ਕੇ ਫਿਕਰਮੰਦ ਸੀ। ਮੈਂ ਫਿਰ ਉਸ ਨੂੰ ਆਪਣੀ ਕਾਰ ਰਾਹੀਂ ਹਸਪਤਾਲ ਲੈ ਗਿਆ। ਹਸਪਤਾਲ 'ਚ ਮੈਨੂੰ ਪਤਾ ਲੱਗਾ ਕਿ ਉਸ ਨੂੰ ਅਸਥਮਾ ਹੈ। ਮੈਨੂੰ ਇਸ ਬੀਮਾਰੀ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਸੀ, ਪਰ ਮੈਂ ਆਪਣੀ ਧੀ ਦੀ ਮਦਦ ਕਰਨਾ ਚਾਹੁੰਦਾ ਸੀ।

ਕਲਾਰਕ ਨੇ ਕਿਹਾ, ਇਕ ਦਿਨ ਮੈਂ ਵਾਣੀ ਨੂੰ ਮਿਲਿਆ ਜੋ ਰੇਸਪਿਰੀ ਨਾਂ ਦੀ ਇਕ ਸਟਾਰਟ-ਅਪ ਫਰਮ ਦਾ ਹਿੱਸਾ ਸੀ। ਉਹ ਵਹੀਜ਼ੋ ਨਾਂ ਦੇ ਇਕ ਉਪਕਰਨ ਦੇ ਨਾਲ ਆਈ, ਜੋ ਅਸਥਮਾ ਦੇ ਇਲਾਜ 'ਚ ਪ੍ਰਭਾਵੀ ਸੀ। ਮੈਨੂੰ ਵੀ ਇਹ ਕਾਫੀ ਪ੍ਰਭਾਵੀ ਲੱਗਾ। ਇਸ ਲਈ ਮੈਂ ਇਸ ਦੇ ਸਟਾਰਟ-ਅਪ 'ਚ ਨਿਵੇਸ਼ ਕੀਤਾ। ਮੈਡੀਕਲ ਖੇਤਰ 'ਚ ਕੁਝ ਅਜਿਹਾ ਨਹੀਂ ਸੀ ਜਿਸ ਦੇ ਬਾਰੇ 'ਚ ਮੈਂ ਨਿਵੇਸ਼ ਕਰਨ ਦੇ ਬਾਰੇ 'ਚ ਸੋਚਿਆ ਸੀ, ਪਰ ਆਪਣੀ ਧੀ ਦੀ ਸਥਿਤੀ ਦੇ ਕਾਰਨ, ਮੈਂ ਇਸ ਖੇਤਰ ਵੱਲ ਆਕਰਸ਼ਿਤ ਹੋਇਆ ਸੀ ਅਤੇ ਮੈਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਸੀ।

Tarsem Singh

This news is Content Editor Tarsem Singh